ਜਲੰਧਰ, 19 ਜੁਲਾਈ (ਐੱਮ. ਐੱਸ. ਲੋਹੀਆ) - ਕੁਝ ਦਿਨ ਪਹਿਲਾਂ ਸੀ.ਆਈ.ਏ. ਸਟਾਫ਼ ਵਲੋਂ ਪਿਸਤੌਲ ਅਤੇ ਕਾਰਤੂਸ ਸਮੇਤ ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਪੁੱਛਗਿੱਛ ਦੌਰਾਨ ਉਸ ਨੂੰ ਪਿਸਤੌਲ ਸਪਲਾਈ ਕਰਨ ਵਾਲੇ ਦਾ ਖੁਲਾਸਾ ਹੋਣ 'ਤੇ ਪੁਲਿਸ ਨੇ ਹਰਵਿੰਦਰ ਕੁਮਾਰ ਉਰਫ਼ ਹਰਸ਼ ਨਾਂਅ ਦੇ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮਿਲੀ ਜਾਣਕਾਰੀ ਅਨੁਸਾਰ 9 ਜੁਲਾਈ ਨੂੰ ਸੀ.ਆਈ.ਏ. ਸਟਾਫ਼ ਦੀ ਟੀਮ ਨੇ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਅਭਿਸ਼ੇਕ ਨਾਂਅ ਦੇ ਵਿਅਕਤੀ ਨੂੰ ਪਿਸਤੌਲ ਤੇ ਦੋ ਕਾਰਤੂਸਾਂ ਸਮੇਤ ਗਿ੍ਫ਼ਤਾਰ ਕੀਤਾ ਸੀ | ਪੁਲਿਸ ਵਲੋਂ ਮੁਲਜ਼ਮ ਤੋਂ ਕੀਤੀ ਗਈ ਪੁੱਛਿਗਿੱਛ ਦੌਰਾਨ ਪਤਾ ਲੱਗਾ ਕਿ ਉਸ ਨੂੰ ਹਰਵਿੰਦਰ ਕੁਮਾਰ ਉਰਫ਼ ਹਰਸ਼ ਨੇ ਪਿਸਤੌਲ ਦਿੱਤਾ ਸੀ | ਪੁਲਿਸ ਨੇ ਹਰਵਿੰਦਰ ਨੂੰ ਗਿ੍ਫ਼ਤਾਰ ਕਰਕੇ, ਉਸ ਤੋਂ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਉਸ ਨੇ ਪਹਿਲਾਂ ਹੋਰ ਕਿਸ-ਕਿਸ ਵਿਅਕਤੀ ਨੂੰ ਤੇ ਕਿੰਨੇ ਹਥਿਆਰ ਸਪਲਾਈ ਕੀਤੇ ਹਨ | ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਉਹ ਹਥਿਆਰ ਕਿਥੋਂ ਲੈ ਕੇ ਆਉਂਦਾ ਸੀ ਅਤੇ ਉਸ ਦਾ ਕਿਸ ਗਰੋਹ ਨਾਲ ਸਬੰਧ ਹੈ |