22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪਿੰਦਰ ਪੰਡੋਰੀ ਨੇ ਤਲਵੰਡੀ ਬੂਟਿਆਂ 'ਚ ਨਵੇਂ ਆਂਗਣਵਾੜੀ ਸੈਂਟਰ ਦੀ ਰੱਖੀ ਨੀਂਹ

ਅਜੀਤ ਡੈਸਕ 20-07-2025
ਸ਼ਾਹਕੋਟ, 19 ਜੁਲਾਈ (ਦਲਜੀਤ ਸਿੰਘ ਸਚਦੇਵਾ)- ਪੰਜਾਬ ਸਰਕਾਰ ਵੱਲੋਂ ਪਿੰਡ ਪੱਧਰੀ ਬੱਚਿਆਂ ਦੀ ਸੰਭਾਲ, ਪੋਸ਼ਣ ਅਤੇ ਸਿੱਖਿਆ ਵਧਾਉਣ ਵਾਸਤੇ ਚਲਾਈ ਜਾ ਰਹੀ ਆਂਗਣਵਾੜੀ ਯੋਜਨਾ ਤਹਿਤ ਪਿੰਡ ਤਲਵੰਡੀ ਬੂਟਿਆਂ (ਸ਼ਾਹਕੋਟ) ਵਿਚ 9.13 ਲੱਖ ਦੀ ਲਾਗਤ ਨਾਲ ਨਵੇਂ ਆਂਗਣਵਾੜੀ ਸੈਂਟਰ ਦੀ ਉਸਾਰੀ ਦੀ ਨੀਂਹ 'ਆਪ' ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵਲੋਂ ਰੱਖੀ ਗਈ ਜਿਸ ਨਾਲ ਪਿੰਡ ਵਿਚ ਛੋਟੇ ਬੱਚਿਆਂ ਤੇ ਮਾਵਾਂ ਲਈ ਇਕ ਸੁਚੱਜੀ ਤੇ ਆਧੁਨਿਕ ਆਂਗਣਵਾੜੀ ਵਿਕਸਤ ਹੋਵੇਗੀ | ਇਸ ਮੌਕੇ ਪਿੰਦਰ ਪੰਡੋਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਆਂਗਣਵਾੜੀ ਵਿਭਾਗ ਨੂੰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਨਵਾਂ ਆਂਗਣਵਾੜੀ ਸੈਂਟਰ ਪਿੰਡ ਦੇ ਨੰਨੇ੍ਹ ਬੱਚਿਆਂ ਨੂੰ ਪੋਸ਼ਣ, ਖੇਡ-ਸਿੱਖਿਆ ਤੇ ਸਿਹਤ ਦੀਆਂ ਮੁੱਢਲੀਆਂ ਸਹੂਲਤਾਂ ਦੇਣ 'ਚ ਕਾਫੀ ਮਦਦਗਾਰ ਸਾਬਤ ਹੋਵੇਗਾ | ਇਸ ਮੌਕੇ ਸਰਪੰਚ ਸੁਖਜਿੰਦਰ ਕੌਰ, ਗੁਰਮੀਤ ਸਿੰਘ ਪੰਚਾਇਤ ਮੈਂਬਰ, ਸੁੱਖਾ ਪ੍ਰਧਾਨ, ਅਸ਼ਵਨੀ ਕੁਮਾਰ ਮੈਂਬਰ, ਬਲਾਕ ਪ੍ਰਧਾਨ ਲਖਵੀਰ ਸਿੰਘ, ਬਲਾਕ ਪ੍ਰਧਾਨ ਸੁਖਜਿੰਦਰ ਸਿੰਘ ਲਾਲੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਸਾਉਣ ਮਹੀਨੇ ਦੀ ਸੰਗਰਾਂਦ ਮੌਕੇ ਗੁਰ... ਅਗਲੀ ਖ਼ਬਰ ਈ.ਟੀ.ਟੀ. ਅਧਿਆਪਕਾਂ ਵਲੋਂ ਨਵੇਂ ਬੀ.ਪੀ.ਈ.ਓ. ਨਿਰਮਲ ਸਿੰਘ ਗਿੱਦੜਪਿੰਡੀ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।