22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਈ.ਟੀ.ਟੀ. ਅਧਿਆਪਕਾਂ ਵਲੋਂ ਨਵੇਂ ਬੀ.ਪੀ.ਈ.ਓ. ਨਿਰਮਲ ਸਿੰਘ ਗਿੱਦੜਪਿੰਡੀ ਦਾ ਸਨਮਾਨ

ਅਜੀਤ ਡੈਸਕ 20-07-2025
ਸ਼ਾਹਕੋਟ, 19 ਜੁਲਾਈ (ਸੁਖਦੀਪ ਸਿੰਘ)- ਸ਼ਾਹਕੋਟ-1 ਬਲਾਕ ਦੇ ਨਵੇਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਿਰਮਲ ਸਿੰਘ ਗਿੱਦੜਪਿੰਡੀ ਨਾਲ 5994 ਈ.ਟੀ.ਟੀ. ਭਰਤੀ ਅਧਿਆਪਕਾਂ ਵਲੋਂ ਮੁਲਾਕਾਤ ਕੀਤੀ ਗਈ | ਅਧਿਆਪਕਾਂ ਵਲੋਂ ਬੀ.ਪੀ.ਈ.ਓ. ਨਿਰਮਲ ਸਿੰਘ ਨੂੰ ਤਰੱਕੀ ਮਿਲਣ 'ਤੇ ਗੁਲਦਸਤਾ ਭੇਟ ਕਰਦਿਆਂ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਅਧਿਆਪਕਾਂ ਨੇ ਆਪਣੇ ਕਈ ਮਸਲੇ ਉਨ੍ਹਾਂ ਦੇ ਧਿਆਨ 'ਚ ਲਿਆਂਦੇ, ਜਿੰਨ੍ਹਾਂ ਨੂੰ ਬੀ.ਪੀ.ਈ.ਓ. ਨੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਤੋਂ ਇਲਾਵਾ ਸਰਕਾਰ ਵਲੋਂ ਭੇਜੀਆਂ ਪ੍ਰਾਣ ਕਿੱਟਾਂ ਅਧਿਆਪਕਾਂ ਨੂੰ ਜਾਰੀ ਕੀਤੀਆਂ ਗਈਆਂ | ਇਸ ਮੌਕੇ ਮਨਪ੍ਰੀਤ ਕੰਬੋਜ, ਪਿ੍ੰਸ ਕੰਬੋਜ, ਅਮਿਤ ਕੰਬੋਜ, ਚੰਦਰਭਾਨ, ਸ਼ੁਭਮਣ ਕੁਮਾਰ, ਅਜੇ ਕੁਮਾਰ, ਪੂਜਾ ਰਾਣੀ, ਗੀਤਾ ਕੰਬੋਜ, ਮਮਤਾ ਕੰਬੋਜ, ਕੁਲਬੀਰ ਕੌਰ, ਸੀਤਾ ਕੰਬੋਜ, ਸਨਜੋਲੀ, ਮੀਤੂ ਬਾਲਾ, ਦਫ਼ਤਰੀ ਸਟਾਫ਼ 'ਚ ਬਲਵੀਰ ਸਿੰਘ ਧੰਜੂ, ਮੀਨਾਕਸ਼ੀ ਅਰੋੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਦਰ ਪੰਡੋਰੀ ਨੇ ਤਲਵੰਡੀ ਬੂਟਿਆਂ 'ਚ ਨਵੇਂ ਆਂਗਣਵਾੜੀ ਸੈਂਟਰ ਦੀ ਰੱਖੀ ਨੀਂਹ ਅਗਲੀ ਖ਼ਬਰ ਪੋਸਟਰ ਮੇਕਿੰਗ ਤੇ ਲੇਖ ਰਚਨਾ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।