22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਇਰਾਦਾ ਕਤਲ ਦੇ ਦੋਸ਼ ਹੇਠ ਮੁਕੱਦਮਾ ਦਰਜ

ਅਜੀਤ ਡੈਸਕ 20-07-2025
ਜੰਡਿਆਲਾ ਮੰਜਕੀ, 19 ਜੁਲਾਈ (ਸੁਰਜੀਤ ਸਿੰਘ ਜੰਡਿਆਲਾ) - ਨੂਰਮਹਿਲ ਦੇ ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਮੁਹੱਲਾ ਭਗਤ ਸਿੰਘ ਨਗਰ, ਨਜ਼ਦੀਕ ਰੇਲਵੇ ਰੋਡ, ਨਕੋਦਰ ਦੀ ਸ਼ਿਕਾਇਤ ਉਪਰ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮਨਜੀਤ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਮੁਤਾਬਕ ਉਹ 4 ਜੁਲਾਈ ਨੂੰ ਰਾਤ 8 ਵਜੇ ਦੇ ਕਰੀਬ ਲੁਧਿਆਣਾ ਤੋਂ ਆਪਣਾ ਕੰਮ ਖਤਮ ਕਰਕੇ ਆਪਣੀ ਸਕੂਟਰੀ 'ਤੇ ਨੂਰਮਹਿਲ ਤੋਂ ਨਕੋਦਰ ਰੋਡ ਨਾਨਕਸਰ ਗੁਰਦੁਆਰਾ ਤੋਂ ਥੋੜਾ ਅੱਗੇ ਗਿਆ ਤਾਂ ਕਥਿਤ ਦੋਸ਼ੀ ਸ਼ਮਿੰਦਰ ਸਿੰਘ ਉਰਫ ਸ਼ਿੰਦਾ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਨੂਰਪੁਰ ਚੱਠਾ, ਤਹਿਸੀਲ ਨਕੋਦਰ ਮੈਨੂੰ ਆਪਣੇ ਟਰੈਕਟਰ ਦੇ ਪਿਛਲੇ ਟਾਇਰ ਦੇ ਵਿਚਕਾਰ ਫਸਾਕੇ 5-6 ਫੁੱਟ ਅੱਗੇ ਤੱਕ ਬੁਰੀ ਤਰਾਂ ਕੁਚਲਦੇ ਹੋਏ ਧੂਹ ਕੇ ਲੈ ਗਿਆ ਜਿਸ ਦੌਰਾਨ ਮੇਰੇ ਸਿਰ ਵਿੱਚ, ਮੋਢੇ 'ਤੇ ਸੱਟ ਲੱਗੀ, ਜਬਾੜੇ ਟੁੱਟ ਗਏ, ਦੰਦ ਤੇ ਗੋਡੇ 'ਤੇ ਵੀ ਫ੍ਰੈਕਚਰ ਹੋ ਗਿਆ | ਏ.ਐਸ.ਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ |
ਪਿਛਲੀ ਖ਼ਬਰ ਸ਼ਾਹਕੋਟ 'ਚ ਨਗਰ ਪੰਚਾਇਤ ਦਾ ਸੀਵਰੇਜ ਸਿਸਟਮ ਫੇਲ੍ਹ, ਸਬਜ਼ੀ ਮੰਡੀ ਰੋਡ 'ਤੇ 3-4 ਦਿਨਾਂ ਤੋਂ ਖੜ੍ਹੇ ਗੰਦੇ ਪਾਣੀ ਨੇ ਧਾ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।