ਜਲੰਧਰ, 18 ਜੁਲਾਈ (ਪਵਨ ਖਰਬੰਦਾ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀਆਂ ਵੱਖ-ਵੱਖ ਸ਼ਾਖਾਵਾਂ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ | ਵਿਦਿਆਰਥੀਆਂ ਨੇ ਸੁਰੀਲੇ ਸ਼ਬਦ ਗਾਇਨ ਕੀਤੇ | ਅਧਿਆਪਕਾਂ ਨੇ ਬਾਣੀ ਦਾ ਪਾਠ ਕੀਤਾ | ਪ੍ਰੋਗਰਾਮ ਦੇ ਅੰਤ 'ਚ ਕੜਾਹ ਪ੍ਰਸ਼ਾਦ ਸਤਿਕਾਰ ਸਹਿਤ ਭੇਟ ਕੀਤਾ ਗਿਆ ਤੇ ਸਾਰੇ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ 'ਚ ਵੰਡਿਆ ਗਿਆ | ਇਸ ਤੋਂ ਬਾਅਦ ਸਟਾਫ ਤੇ ਪਿ੍ੰਸੀਪਲ ਵੱਲੋਂ ਸਮੂਹਿਕ ਅਰਦਾਸ ਕੀਤੀ ਗਈ ਤੇ ਸਕੂਲ ਦੀ ਨਿਰੰਤਰ ਖੁਸ਼ਹਾਲੀ ਤੇ ਸਫਲਤਾ ਲਈ ਕਾਮਨਾ ਕੀਤੀ ਗਈ | ਗਰੁੱਪ ਦੀ ਵਾਈਸ ਚੇਅਰਪਰਸਨ ਸ੍ਰੀਮਤੀ ਸੰਗੀਤਾ ਚੋਪੜਾ ਨੇ ਪਾਠ ਕੀਤਾ ਤੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਮਾਰਗਦਰਸ਼ਨ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ |