ਜਲੰਧਰ, 18 ਜੁਲਾਈ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਵਿਖੇ ਨਵੀਂ ਕੈਪਜੇਮਿਨੀ ਕੋਡ ਐਕਸਪੀਰੀਅੰਸ ਲੈਬ ਦਾ ਉਦਘਾਟਨ ਕੀਤਾ ਗਿਆ | ਇਹ ਲੈਬ ਸਿਰਫ਼ ਕੰਪਿਊਟਰ ਅਤੇ ਕੋਡ ਬਾਰੇ ਨਹੀਂ ਹੈ, ਇਹ ਇੱਕ ਅਸਲ-ਸੰਸਾਰ ਕਾਰਜ ਸਥਾਨ ਨੂੰ ਮਾਡਲ ਬਣਾਉਣ ਲਈ ਤਿਆਰ ਕੀਤੀ ਗਈ ਹੈ | ਇਸ ਲੈਬ 'ਚ ਇਕੋ ਸਮੇਂ 200 ਵਿਦਿਆਰਥੀ ਪ੍ਰਯੋਗ ਕਰ ਸਕਦੇ ਹਨ | ਲੈਬ ਦੇ ਉਦਘਾਟਨ ਮੌਕੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਕਰਨਲ ਡਾ. ਰਸ਼ਮੀ ਮਿੱਤਲ, ਪ੍ਰੋ-ਵਾਈਸ ਚਾਂਸਲਰ ਡਾ. ਲੋਵੀਰਾਜ ਗੁਪਤਾ, ਪ੍ਰੋਫੈਸਰ ਤੇ ਡਿਵੀਜ਼ਨ ਆਫ਼ ਕਰੀਅਰ ਸਰਵਿਸਿਜ਼ ਦੇ ਕਾਰਜਕਾਰੀ ਡੀਨ ਡਾ. ਹਰਪਾਲ ਥੇਥੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਕੈਪਜੇਮਿਨੀ ਦੇ ਪ੍ਰਮੁੱਖ ਅਧਿਕਾਰੀ ਜਿਨ੍ਹਾਂ 'ਚ ਸੰਜੇ ਚਾਲੇਕੇ, ਮੁੱਖ ਸੰਚਾਲਨ ਅਧਿਕਾਰੀ, ਸ੍ਰੀ ਪੁਨੀਤ ਕੁਮਾਰ, ਸੁਮਨ ਭੱਟਾਚਾਰੀਆ ਤੇ ਅਕਾਂਕਸ਼ਾ ਸੁਮਨ ਆਦਿ ਵੀ ਵਿਸ਼ੇਸ਼ ਤੌਰ ਮੌਜੂਦ ਸਨ | ਇਹ ਲੈਬ ਸਿੱਖਿਆ ਜਗਤ ਤੇ ਉਦਯੋਗ ਵਿਚਕਾਰ ਇੱਕ ਸੱਚਮੁੱਚ ਸਹਿਯੋਗੀ ਸਾਂਝੇਦਾਰੀ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ | ਲੈਬ ਦਾ ਉਦਘਾਟਨ ਕਰਦੇ ਹੋਏ ਐਲ.ਪੀ.ਯੂ. ਦੀ ਪ੍ਰੋ-ਚਾਂਸਲਰ ਕਰਨਲ ਡਾ. ਰਸ਼ਮੀ ਮਿੱਤਲ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀ ਕੈਂਪਸ ਛੱਡਣ ਤੋਂ ਪਹਿਲਾਂ ਹੀ ਕੰਮ ਲਈ ਤਿਆਰ ਹੋਣ ¢ ਇਸ ਲਈ ਸਾਡਾ ਸਿੱਖਿਆ ਮਾਡਲ ਉਨ੍ਹਾਂ ਨੂੰ ਅਸਲ ਕੰਮ ਦੇ ਤਜਰਬੇ ਰਾਹੀਂ 50% ਤੱਕ ਅੰਕ ਪ੍ਰਾਪਤ ਕਰਨ ਦੀ ਆਗਿਆ ਦਿੰਦਾ ਹੈ | ਕੈਪਜੇਮਿਨੀ ਵਰਗੇ ਗਲੋਬਲ ਲੀਡਰ ਨਾਲ ਸਾਂਝੇਦਾਰੀ ਸਾਨੂੰ