25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਚੋਰੀ ਦੇ ਤਿੰਨ ਮੋਟਰਸਾਈਕਲ ਤੇ ਇਕ ਐਕਟਿਵਾ ਸਮੇਤ ਦੋ ਕਾਬੂ

ਅਜੀਤ ਡੈਸਕ 19-07-2025
ਜਮਸ਼ੇਰ ਖਾਸ, 18 ਜੁਲਾਈ (ਹਰਵਿੰਦਰ ਕੁਮਾਰ)- ਏ.ਸੀ.ਪੀ. ਬਬਨਦੀਪ ਸਿੰਘ ਅਤੇ ਥਾਣਾ ਸਦਰ ਜਲੰਧਰ ਦੇ ਮੁੱਖ ਅਫਸਰ ਸੰਜੀਵ ਕੁਮਾਰ ਸੂਰੀ ਦੀ ਨਿਗਰਾਨੀ ਹੇਠ ਫਤਿਹਪੁਰ ਚੌਂਕੀ ਦੇ ਇੰਚਾਰਜ ਏ.ਐਸ.ਆਈ. ਸੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ. ਕਸ਼ਮੀਰ ਸਿੰਘ ਅਤੇ ਪੁਲਿਸ ਪਾਰਟੀ ਨੇ 18 ਜੁਲਾਈ 2025 ਨੂੰ ਖਾਸ ਮੁਖਬਰ ਦੀ ਇਤਲਾਹ 'ਤੇ ਪ੍ਰਤਾਪਪੁਰਾ ਜਲੰਧਰ ਤੋਂ ਰਾਹੁਲ ਪੁੱਤਰ ਬਲਦੇਵ ਉਰਫ ਸੁਖਦੇਵ ਵਾਸੀ ਪਿੰਡ ਸੀਚੇਵਾਲ ਤਹਿਸੀਲ ਨਕੋਦਰ ਤੇ ਲਵਪ੍ਰੀਤ ਉੱਤਰ ਬਲਦੇਵ ਸੁਖਦੇਵ ਬਾਸੀ ਸੀਚੇਵਾਲ ਤਹਿਸੀਲ ਨਕੋਦਰ ਨੂੰ ਬਿਨ੍ਹਾਂ ਨੰਬਰੀ ਚੋਰੀਸ਼ੁਦਾ ਹੀਰੋ ਡੀਲੈਕਸ ਮੋਟਰਸਾਈਕਲ ਸਮੇਤ ਕਾਬੂ ਕੀਤਾ ਸੀ ਤੇ ਮੁਕਦਮਾ ਦਰਜ ਕਰਕੇ ਗਿ੍ਫਤਾਰ ਕੀਤਾ ਗਿਆ ਸੀ | ਅਦਾਲਤ ਪਾਸੋਂ ਇਹਨਾਂ ਦੋਨਾਂ ਦੀ ਰਿਮਾਂਡ ਹਾਸਲ ਕਰਕੇ ਤਿੰਨ ਹੋਰ ਵਹੀਕਲ ਮਾਰਕਾ ਹੀਰੋ ਡੀਲੈਕਸ ਬਿਨ੍ਹਾਂ ਨੰਬਰੀ ਤੇ ਮਾਰਕਾ ਸੀਟੀ 100ਨੰਬਰ ਪੀ.ਬੀ. 41 ਡੀ 0501 ਅਤੇ ਇੱਕ ਸਕੂਟਰੀ ਮਾਰਕਾ ਐਕਟਿਵਾ ਬਿਨਾਂ ਨੰਬਰੀ ਬਰਾਮਦ ਕੀਤੀ ਹੈ | ਥਾਣਾ ਸਦਰ ਜਲੰਧਰ ਦੇ ਮੁੱਖ ਅਫਸਰ ਸੰਜੀਵ ਨੇ ਦੱਸਿਆ ਕਿ ਰਾਹੁਲ ਪੁੱਤਰ ਬਲਦੇਵ ਉਰਫ ਸੁਖਦੇਵ ਵਾਸੀ ਪਿੰਡ ਸੀਚੇਵਾਲ ਤੇ ਤਹਿਸੀਲ ਨਕੋਦਰ ਖਿਲਾਫ਼ ਜਲੰਧਰ ਦਿਹਾਤੀ ਵਿੱਚ ਮੁਕੱਦਮਾ ਦਰਜ ਹੈ ਜਿਸ ਨੂੰ ਜੱਜ ਤਰੁਣਪ੍ਰੀਤ ਸਿੰਘ ਦੀ ਅਦਾਲਤ ਵੱਲੋਂ 28 ਫਰਵਰੀ 2025 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ | ਮੁੱਖ ਅਫਸਰ ਸੰਜੀਵ ਕੁਮਾਰ ਸੂਰੀ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਥਾਣਾ ਸਦਰ ਜਲੰਧਰ ਵਿੱਚ ਮੁਕੱਦਮਾ ਮੁਕਦਮਾ ਦਰਜ ਕੀਤਾ ਗਿਆ ਹੈ | ਫਤਿਹਪੁਰ ਚੌਂਕੀ ਇੰਚਾਰਜ ਏ.ਐਸ.ਆਈ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵਾਰਦਾਤਾਂ ਤੇ ਚੋਰੀਆਂ ਦਾ ਬਾਰੇ ਪਤਾ ਲਗਾਇਆ ਜਾਵੇਗਾ |
ਪਿਛਲੀ ਖ਼ਬਰ ਸਰਕਾਰ ਵਲੋਂ ਬੇਅਦਬੀ ਬਿੱਲ 'ਚ ਦਲਿਤ ਸਮਾਜ ਨੂੰ ਅਣਦੇਖਿਆ ਕਰਨਾ ਨਿੰਦਣਯੋਗ-ਸੋਮ ਪ੍ਰਕਾਸ਼ ਅਗਲੀ ਖ਼ਬਰ ਸ਼ਾਹਕੋਟ ਬਲਾਕ 'ਚ ਪੜਤਾਲ ਦੌਰਾਨ ਪੰਚਾਂ ਦੇ 3 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।