ਜਲੰਧਰ, 15 ਜੁਲਾ ਈ (ਡਾ.ਜਤਿੰਦਰ ਸਾਬੀ) ਵਰਲਡ ਪੁਲਿਸ ਤੇ ਫਾਇਰਜ ਗੇਮਜ਼ ਜੋ ਬਰਮਿੰਘਮ (ਯੂ.ਐਸ.ਏ) ਵਿਖੇ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ 'ਚ ਪੰਜਾਬ ਪੁਲਿਸ ਦੇ 13 ਖਿਡਾਰੀਆਂ ਨੇ ਵੱਖ ਵੱਖ ਖੇਡਾਂ 'ਚ ਹਿੱਸਾ ਲਿਆ ਤੇ ਇਨ੍ਹਾਂ ਖੇਡਾਂ 'ਚੋ ਭਾਰਤੀ ਪੁਲਿਸ ਟੀਮ ਦੇ ਖਿਡਾਰੀਆਂ ਨੇ 32 ਸੋਨ, 16 ਚਾਂਦੀ ਤੇ 11 ਕਾਂਸੀ ਦੇ ਤੇ ਕੁੱਲ 59 ਤਗਮੇ ਜਿੱਤੇ | ਇਨ੍ਹਾਂ ਖੇਡਾਂ 'ਚੋ ਪੰਜਾਬ ਪੁਲਿਸ ਦੇ 13 ਖਿਡਾਰੀਆਂ ਨੇ 7 ਅਥਲੈਟਿਕਸ, 3 ਜੂਡੋ ਤੇ 1 ਤੀਰਅੰਦਾਜੀ, 1 ਤੈਰਾਕੀ, ਤੇ 1 ਆਰਮ ਰੈਸਲਿੰਗ 'ਚ ਹਿੱਸਾ ਲਿਆ ਤੇ ਇਨ੍ਹਾਂ ਖੇਡਾਂ 'ਚੋ ਜਗਮੀਤ ਸਿੰੰਘ ਨੇ ਅਥਲੈਟਿਕਸ 'ਚ 1 ਸੋਨ 1, ਚਾਂਦੀ ਤੇ 2 ਕਾਂਸੀ ਦੇ, ਵੀਰਪਾਲ ਕੌਰ ਨੇ ਅਥਲੈਟਿਕਸ 'ਚ 4 ਸੋਨ, 1 ਚਾਂਦੀ ਤੇ 2 ਕਾਂਸੀ ਦੇ, ਅਨਮੋਲ ਕੌਰ ਨੇ ਅਥਲੈਟਿਕਸ'ਚ 3 ਸੋਨ, 1 ਕਾਂਸੀ, ਰਮਨਦੀਪ ਕੌਰ ਨੇ ਅਥਲੈਟਿਕਸ 'ਚ 3 ਸੋਨ, 5 ਚਾਂਦੀ ਤੇ 1 ਕਾਂਸੀ, ਕਿਰਨਪਾਲ ਕੌਰ ਨੇ ਅਥਲੈਟਿਕਸ 'ਚ 8 ਸੋਨ, 2 ਚਾਂਦੀ ਤੇ 1 ਕਾਂਸੀ ਦਾ, ਰਜਨੀ ਨੇ ਅਥਲੈਟਿਕਸ 'ਚ 4 ਸੋਨ, 1 ਚਾਂਦੀ ਤੇ 2 ਕਾਂਸੀ ਦੇ, ਰਾਜ ਕੌਰ ਨੇ ਆਰਚਰੀ 'ਚ 2 ਸੋਨ ਤੇ 1 ਚਾਂਦੀ ਦਾ, ਜੂਡੋ 'ਚ ਕਿਰਨਜੀਤ ਮਾਨ ਨੇ 1 ਸੋਨ, ਅਵਤਾਰ ਸਿੰਘ ਨੇ ਜੂਡੋ 'ਚ 1 ਸੋਨ , ਇੰਸਪੈਕਟਰ ਰਾਜਵਿੰਦਰ ਕੌਰ ਨੇ ਜੂਡੋ 'ਚ ਸੋਨ ਤਗਮਾਂ, ਸਾਹਿਲ ਨੇ ਰਿਸਟ ਰੈਸਲਿੰਗ 'ਚ 2 ਸੋਨ, ਹਰਪ੍ਰੀਤ ਸਿੰਘ ਨੇ ਅਥਲੈਟਿਕਸ 'ਚ 1 ਸੋਨ ਤੇ 1 ਕਾਂਸੀ ਤੇ ਅਮਨ ਘਈ ਨੇ ਤੈਰਾਕੀ 'ਚ 1 ਸੋਨ, 5 ਚਾਂਦੀ ਤੇ 1 ਕਾਂਸੀ ਦਾ ਤਗਮਾਂ ਜਿੱਤਿਆ | ਇਸ ਤੋਂ ਇਲਾਵਾ ਆਪਣੇ ਪੱਧਰ ਤੇ ਰਜਿਸ਼ਟਰੇਸ਼ਨ ਕਰਵਾ ਕੇ ਗਏ 7 ਪੰਜਾਬ ਪੁਲਿਸ ਦੇ ਖਿਡਾਰੀਆਂ ਨੇ ਜਸਪਿੰਦਰ ਸਿੰਘ, ਸਰਬਜੀਤ ਕੌਰ, ਅਮਨਜੋਤ ਕੌਰ, ਮਨਜੀਤ ਸਿੰਘ, ਗੁਰਕੰਵਲ ਸਿੰਘ, ਚੰਦਨਦੀਪ ਸਿੰਘ, ਪ੍ਰਦੀਪ ਕੁਮਾਰ, ਰਣਦੀਪ ਕੌਰ, ਨਵਨੀਤ ਕੌਰ ਨੇ ਵੱਖ ਵੱਖ ਖੇਡਾਂ 'ਚ 10 ਸੋਨ, 2 ਚਾਂਦੀ ਤੇ 9 ਕਾਂਸੀ ਦੇ ਤਗਮੇ ਜਿੱਤ ਕੇ ਪੰਜਾਬ ਪੁਲਿਸ ਦਾ ਨਾਮ ਰੌਸ਼ਨ ਕੀਤਾ | ਇਨ੍ਹਾਂ ਤਗਮਾਂ ਜੇਤੂ ਖਿਡਾਰੀਆਂ ਨੂੰ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ ਸਟੇਟ ਆਰਮਡ ਪੁਲਿਸ ਐਮ.ਐਫ.ਫਾਰੂਕੀ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਤੇ ਪੰਜਾਬ ਪੁਲਿਸ ਦੇ ਖੇਡ ਸਕੱਤਰ ਨਵਜੋਤ ਸਿੰਘ ਮਾਹਲ ਨੇ ਵੀ ਤਗਮਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਇਸ ਮੌਕੇ ਤੇ ਸਹਾਇਕ ਖੇਡ ਸਕੱਤਰ ਪੰਜਾਬ ਪੁਲਿਸ ਗੁਰਕਿ੍ਪਾਲ ਸਿੰਘ ਢਿੱਲੋ, ਕੌਮਾਂਤਰੀ ਪਹਿਲਵਾਨ ਪਵਨ ਸ਼ਰਮਾਂ ਤੇ ਹੋਰ ਪੁਲਿਸ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜਰ ਸਨ |