17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਲੁੱਟ-ਖੋਹ ਨਹੀਂ ਹੋਈ ਸਗੋਂ ਔਰਤ ਦਾ ਕਤਲ ਕੀਤਾ ਗਿਆ-ਉਂਕਾਰ ਸਿੰਘ ਬਰਾੜ <br/>

ਅਜੀਤ ਡੈਸਕ 16-07-2025
ਲੋਹੀਆਂ ਖਾਸ, 15 ਜੁਲਾਈ (ਬਲਵਿੰਦਰ ਸਿੰਘ ਵਿੱਕੀ, ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਥਾਣਾ ਲੋਹੀਆਂ ਖਾਸ ਦੇ ਪਿੰਡ ਮਾਣਕ ਨੇੜੇ ਰਾਧਾ ਸੁਆਮੀ ਸਤਸੰਗ ਘਰ ਕੋਲ ਬੀਤੇ ਸੋਮਵਾਰ ਨੂੰ ਸਕੂਟਰੀ 'ਤੇ ਪਿੰਡ ਗਿੱਦੜਪਿੰਡੀ ਵੱਲ ਨੰੂ ਜਾ ਰਹੀ ਇਕ ਔਰਤ ਹਰਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਗੁਰੂ ਨਾਨਕ ਕਲੋਨੀ ਲੋਹੀਆਂ ਤਹਿਸੀਲ ਸ਼ਾਹਕੋਟ ਦੀ ਪੁਲਸ ਨੂੰ ਲਾਸ਼ ਮਿਲੀ ਹੈ | ਅੱਜ ਲੋਹੀਆਂ ਥਾਣੇ ਵਿਖੇ ਮਿ੍ਤਕ ਔਰਤ ਹਰਜੀਤ ਕੌਰ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ਼ਾਹਕੋਟ ਦੇ ਡੀ ਐਸ ਪੀ ਉਂਕਾਰ ਸਿੰਘ ਬਰਾੜ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਮੁੱਢਲੀ ਸੂਚਨਾ ਵਿਚ ਔਰਤ ਦਾ ਐਕਸੀਡੈਂਟ ਹੋਣ ਬਾਰੇ ਸੂਚਨਾ ਮਿਲੀ ਸੀ ਪਰ ਤਫਤੀਸ਼ ਦੌਰਾਨ ਪਾਇਆ ਗਿਆ ਕਿ ਔਰਤ ਦੇ ਗਰਦਨ ਉਪਰ ਅਣਪਛਾਤੇ ਵਿਅਕਤੀਆਂ ਵਲੋਂ ਤੇਜ ਹਥਿਆਰਾਂ ਨਾਲ ਡੂੰਘੀਆਂ ਸੱਟਾਂ ਮਾਰ ਕੇ ਕਤਲ ਕੀਤਾ ਗਿਆ ਹੈ | ਮਿ੍ਤਕ ਹਰਜੀਤ ਕੌਰ ਦੇ ਪਿਤਾ ਸਾਧੂ ਸਿੰਘ ਵਾਸੀ ਪਿੰਡ ਟੁਰਨਾ ਦੇ ਬਿਆਨ 'ਤੇ ਮੁਕੱਦਮਾ ਨੰਬਰ 94 ਜੁਰਮ 103 ਬੀ ਐਨ ਐਸ ਥਾਣਾ ਲੋਹੀਆਂ ਦਰਜ ਰਜਿਸਟਰ ਕੀਤਾ ਗਿਆ | ਮਿ੍ਤਕ ਦੀ ਡੈਡ ਬਾਡੀ ਸਿਵਲ ਹਸਪਤਾਲ ਨਕੋਦਰ ਵਿਖੇ ਪੋਸਟ ਮਾਰਟਮ ਰੱਖੀ ਗਈ ਹੈ | ਉਹਨਾਂ ਕਿਹਾ ਕਿ ਪੜਤਾਲ ਦੌਰਾਨ ਲੁੱਟ ਖੋਹ ਦੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ | ਕਤਲ ਦੀ ਵਾਰਦਾਤ ਸਬੰਧੀ ਪੁਲੀਸ ਵੱਲੋਂ ਹਰ ਪਹਿਲੂ 'ਤੇ ਜਾਂਚ ਕੀਤੀ ਜਾ ਰਹੀ ਹੈ | ਉਹਨਾਂ ਕਿਹਾ ਕਿ ਜਲਦੀ ਹੀ ਇਸ ਕਤਲ ਦੀ ਵਾਰਦਾਤ ਨੂੰ ਹੱਲ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਵਰਲਡ ਪੁਲਿਸ ਗੇਮਜ਼ 'ਚੋਂ ਪੰਜਾਬ ਪੁਲਿਸ ਦੇ ਤਗਮਾ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਸ਼ਾਹਕੋਟ ਨਜ਼ਦੀਕ ਭਾਰੀ ਪ੍ਰਬੰਧਾਂ ਹੇਠ ਪ੍ਰਸ਼ਾਸਨ ਨੇ ਐਕਵਾਇਰ ਕੀਤੀ 30 ਏਕੜ ਜ਼ਮੀਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।