ਆਦਮਪੁਰ, 15 ਜੁਲਾਈ (ਰਮਨ ਦਵੇਸਰ)- ਬਲਾਕ ਆਦਮਪੁਰ ਦੇ ਪਿੰਡਾਂ ਕੂਪੁਰ, ਖਿਆਲਾ, ਦੂਹੜੇ ਅਤੇ ਸਲਾਲਾ ਵਿੱਚ ਉਪ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਰਿਟਰਨਿੰਗ ਅਫਸਰ, ਰਾਮ ਜੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਚਾਰ ਪਿੰਡਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ ਕੱਲ੍ਹ ਤੋਂ ਸੁਰੂ ਹੋ ਚੁੱਕੀ ਹੈ | ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 17 ਜੁਲਾਈ ਹੈ | 19 ਜੁਲਾਈ ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਤੇ 27 ਜੁਲਾਈ ਵੋਟਾਂ ਪੈਣਗੀਆਂ | ਰਿਟਰਨਿੰਗ ਅਫਸਰ ਦੱਸਿਆ ਕਿ ਮੇਰੇ ਨਾਲ ਸੁਰਿੰਦਰ ਭਾਟੀਆ ਅਸਿਸਟੈਟ ਰਿਟਰਨਿੰਗ ਅਫਸਰ ਤੇ ਰਾਜ ਕੁਮਾਰ ਸੀਨੀਅਰ ਚੌਣ ਪੜਤਾਲ ਅਫਸਰ ਨੇ ਫਿਲਹਾਲ ਪਿੰਡਾਂ ਦੂਹੜੇ ਦੇ ਸਾਬਕਾ ਸੀਨੀਅਰ ਪੰਚ ਸੁੱਚਾ ਰਾਮ ਦੀ ਨਾਮਜ਼ਦਗੀ ਪ੍ਰਾਪਤ ਕੀਤੀ ਹੈ | ਉਨਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਆਖਰੀ ਮਿਤੀ ਤੋਂ ਪਹਿਲਾਂ, ਜੇ ਸਾਰੇ ਉਮੀਦਵਾਰਾਂ ਵਿੱਚ ਸਹਿਮਤੀ ਬਣ ਜਾਂਦੀ ਹੈ ਤਾਂ ਪਿੰਡਾਂ ਵਿਚ ਚੋਣ ਸਰਬਸੰਮਤੀ ਨਾਲ ਵੀ ਹੋ ਸਕਦੀ ਹੈ | ਇਸ ਨਾਲ ਚੋਣਾਂ ਕਰਵਾਏ ਬਿਨਾਂ ਹੀ ਨੁਮਾਇੰਦਿਆਂ ਦੀ ਚੋਣ ਸੰਭਵ ਹੋ ਸਕੇਗੀ | ਇਸ ਮੌਕੇ ਦਿਲਬਾਗ ਸਿੰਘ ਸਰਪੰਚ, ਕਰਨੈਲ ਸਿੰਘ, ਸਤਨਾਮ ਸਿੰਘ, ਪਰਮੇਸ਼ਰ ਸਿੰਘ, ਗਿਆਨੀ ਨਰਿੰਦਰ ਸਿੰਘ (ਸਾਰੇ ਪਿੰਡ ਦੂਹੜੇ) ਹਾਜ਼ਰ ਹਨ |