17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਬਲਜਿੰਦਰ ਸਿੰਘ ਸੋਹਲ ਪਦਉੱਨਤ ਹੋ ਕੇ ਸਬ-ਇੰਸਪੈਕਟਰ ਬਣੇ <br/>

ਅਜੀਤ ਡੈਸਕ 16-07-2025
ਸ਼ਾਹਕੋਟ, 15 ਜੁਲਾਈ (ਬਾਂਸਲ)-ਪੁਲਿਸ ਵਿਭਾਗ ਵਲੋਂ ਦਿੱਤੀਆਂ ਗਈਆਂ ਤਰੱਕੀਆਂ ਤਹਿਤ ਬਲਜਿੰਦਰ ਸਿੰਘ ਸੋਹਲ ਨੂੰ ਵਿਭਾਗ ਵਿਚ ਵਧੀਆ ਸੇਵਾਵਾਂ ਨਿਭਾਉਣ 'ਤੇ ਏ.ਐਸ.ਆਈ. ਤੋਂ ਪਦ ਉੱਨਤ ਕਰਕੇ ਸਬ-ਇੰਸਪੈਕਟਰ ਬਣਾਇਆ ਗਿਆ ਹੈ | ਬਲਜਿੰਦਰ ਸਿੰਘ ਸੋਹਲ ਲੰਮੇ ਸਮੇਂ ਤੋਂ ਉੱਘੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਰੱਖਿਅਕ ਵਜੋਂ ਸੇਵਾ ਨਿਭਾਅ ਰਹੇ ਹਨ | ਇਸ ਮੌਕੇ ਸੰਤ ਸੀਚੇਵਾਲ ਨੇ ਬਲਜਿੰਦਰ ਸਿੰਘ ਨੂੰ ਮਿਲੀ ਇਸ ਤਰੱਕੀ 'ਤੇ ਵਧਾਈ ਦਿੱਤੀ | ਬਲਜਿੰਦਰ ਸਿੰਘ ਵੱਲੋਂ ਸੰਤ ਸੀਚੇਵਾਲ ਪਾਸੋਂ ਆਸ਼ੀਰਵਾਦ ਲਿਆ ਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਜੋਗਾ ਸਿੰਘ ਸਰਪੰਚ ਚੱਕ ਚੇਲਾ, ਬਾਬਾ ਸੁਰਜੀਤ ਸਿੰਘ ਸ਼ੈੱਟੀ, ਇੰਸਪੈਕਟਰ ਤਰਲੋਚਨ ਸਿੰਘ, ਹੈਂਡ ਕਾਂਸਟੇਬਲ ਗੁਰਪ੍ਰੀਤ ਸਿੰਘ ਤੇ ਗੁਰਮੇਲ ਸਿੰਘ ਨੇ ਬਲਜਿੰਦਰ ਸਿੰਘ ਸੋਹਲ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਦਾ ਬੀ.ਸੀ.ਏ. ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਦੌੜਾਕ ਫੌਜਾ ਸਿੰਘ ਨਵੀਂ ਪੀੜ੍ਹੀ ਦੇ ਪ੍ਰੇਰਨਾ ਸਰੋਤ ਸਨ-ਪੰਡੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।