ਮਕਸੂਦਾਂ, 15 ਜੁਲਾਈ (ਸÏਰਵ ਮਹਿਤਾ)-ਸ਼ਹਿਰ ਚ ਚੋਰ ਲੁਟੇਰਿਆਂ ਦਾ ਬੋਲਬਾਲਾ ਇਸ ਕਦਰ ਕਾਇਮ ਹੋ ਗਿਆ ਕਿ ਲੁਟੇਰੇ ਦਿਨ ਦਿਹਾੜੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ | ਜਿੱਥੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਕ੍ਰਾਈਮ ਗ੍ਰਾਫ ਨੂੰ ਘੱਟ ਕਰਨ ਦੀ ਗੱਲ ਆਖਦਾ ਉੱਥੇ ਦੂਜੇ ਪਾਸੇ ਹਰ ਰੋਜ਼ ਵੱਧ ਰਹੀਆਂ ਵਾਰਦਾਤਾਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਰਹੀ ਹੈ | ਬੀਤੇ ਕੁਝ ਦਿਨ ਪਹਿਲਾਂ ਇੱਕ ਬਜ਼ੁਰਗ ਆਪਣੀ ਬੇਟੀ ਨੂੰ ਮਿਲਣ ਦਿੱਲੀ ਤੋਂ ਜਲੰਧਰ ਆਇਆ ਤਾਂ ਬਜ਼ੁਰਗ ਆਪਣੀ ਬੇਟੀ ਜੋ ਦਾਦਾ ਕਾਲੋਨੀ ਨੇੜੇ ਰਹਿੰਦੀ ਹੈ ਉੱਥੋਂ ਕੁਝ ਦਿਨ ਪਹਿਲਾਂ ਲਾਪਤਾ ਹੋ ਗਿਆ ਜੋ ਹਾਲੇ ਤੱਕ ਘਰ ਨਹੀਂ ਪਹੁੰਚਿਆ | ਆਪਣੇ ਲਾਪਤਾ ਹੋਏ ਪਿਤਾ ਨੂੰ ਜਲੰਧਰ ਲੱਭਣ ਆਏ ਨÏਜਵਾਨ ਨੂੰ ਜਲੰਧਰ 'ਚ ਪੈਰ ਰੱਖਣਾ ਉਸ ਵੇਲੇ ਭਾਰੀ ਪੈ ਗਿਆ ਜਦ ਉਹ ਆਇਆ ਤੇ ਆਪਣੇ ਪਿਤਾ ਨੂੰ ਲੱਭਣ ਸੀ ਪਰ ਲੁਟੇਰਿਆਂ ਨੇ ਉਸ ਨੂੰ ਆਪਣਾ ਸ਼ਿਕਾਰ ਬਣਾ ਲਿਆ ਤੇ ਉਸ ਦਾ ਮੋਬਾਈਲ ਲੁੱਟ ਲਿਆ | ਪੀੜਤ ਨੇ ਲੁੱਟ ਦੀ ਵਾਰਦਾਤ ਬਾਰੇ ਪੁਲਿਸ ਨੂੰ ਸ਼ਿਕਾਇਤ ਨਹੀਂ ਦਿੱਤੀ ਤੇ ਉਹ ਵਾਪਸ ਦਿੱਲੀ ਚਲਾ ਗਿਆ | ਲੁੱਟ ਦੀ ਵਾਰਦਾਤ ਬਾਰੇ ਜਾਣਕਾਰੀ ਦਿੰਦੇ ਹੋਏ ਰਾਜੇਸ਼ ਯਾਦਵ ਵਾਸੀ ਨਗਲੋਈ ਨਵੀਂ ਦਿੱਲੀ ਨੇ ਦੱਸਿਆ ਕਿ ਜੂਨ ਮਹੀਨੇ ਉਸ ਦੇ ਪਿਤਾ ਦਾਦਾ ਕਾਲੋਨੀ 'ਚ ਰਹਿੰਦੀ ਉਸ ਦੀ ਭੈਣ ਦੇ ਘਰੋਂ ਅਚਾਨਕ ਲਾਪਤਾ ਹੋ ਗਏ ਸੀ | ਜਿਨਾਂ ਨੂੰ ਲੱਭਣ ਲਈ ਉਹ ਆਪਣੇ ਛੋਟੇ ਭਰਾ ਦੇ ਨਾਲ ਜਲੰਧਰ ਆਇਆ ਹੋਇਆ ਸੀ | ਰਾਜੇਸ਼ ਨੇ ਦੱਸਣ ਮੁਤਾਬਕ ਉਹ ਆਪਣੇ ਪਿਤਾ ਨੂੰ ਲੱਭਣ ਲਈ ਕਾਲੀ ਮਾਤਾ ਮੰਦਰ ਸੋਢਲ ਰੋਡ ਨੇੜਿਓਾ ਜਾ ਰਹੇ ਸੀ ਤਾਂ ਪਿੱਛੋਂ ਦੀ ਆ ਰਹੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦਾ ਮੋਬਾਈਲ ਲੁੱਟ ਲਿਆ ਤੇ ਮÏਕੇ ਤੋਂ ਫਰਾਰ ਹੋ ਗਏ¢ ਜਦ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉਨ੍ਹਾਂ ਰÏਲਾ ਪਾਇਆ ਪਰ ਲੁਟੇਰੇ ਮੋਬਾਈਲ ਲੁੱਟ ਮÏਕੇ ਤੋਂ ਫਰਾਰ ਹੋ ਚੁੱਕੇ ਸਨ | ਇਸ ਸੰਬੰਧੀ ਉਨ੍ਹਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਨਹੀਂ ਦਿੱਤੀ ਗਈ ਤੇ ਉਹ ਵਾਪਸ ਦਿੱਲੀ ਚਲੇ ਗਏ | ਉਨਾਂ ਕਿਹਾ ਕਿ ਉਸ ਦੇ ਪਿਤਾ ਲਾਪਤਾ ਹੋਏ ਨੇ ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਪਰ ਪੁਲਿਸ ਉਨਾਂ ਦੇ ਪਿਤਾ ਨੂੰ ਨਹੀਂ ਲੱਭ ਸਕੀ ਜਿਸ ਦੇ ਚਲਦਿਆਂ ਉਹ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਚੱਲ ਰਹੇ ਹਨ |