ਜਲੰਧਰ, 15 ਜੁਲਾਈ (ਸ਼ਿਵ)- ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਬਸਤੀ ਬਾਬਾ ਖੇਲ੍ਹ ਵਿਖੇ ਸਥਿਤ ਦਰਬਾਰ ਹਜ਼ਰਤ ਬਾਬਾ ਸ਼ਾਹ ਦੀਵਾਲੀ ਚਿਸ਼ਤੀ ਵਿਖੇ ਮੱਥਾ ਟੇਕਿਆ ਅਤੇ ਸਾਲਾਨਾ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਦੌਰਾਨ ਦਰਬਾਰ ਦੇ ਗੱਦੀਨ ਨਸ਼ੀਨ ਸੇਵਾਦਾਰ ਮੰਤਰੀ ਬਾਬਾ ਜੀ ਅਤੇ ਹੋਰਨਾਂ ਨੇ ਸੁਸ਼ੀਲ ਰਿੰਕੂ ਦਾ ਸਵਾਗਤ ਕੀਤਾ | ਸੁਸ਼ੀਲ ਰਿੰਕੂ ਨੇ ਕਿਹਾ ਕਿ ਦਰਬਾਰ ਹਜ਼ਰਤ ਬਾਬਾ ਸ਼ਾਹ ਦੀਵਾਲੀ ਚਿਸ਼ਤੀ ਜੀ ਦੇ ਗੱਦੀਨ ਨਸ਼ੀਨ ਸੇਵਾਦਾਰ ਮੰਤਰੀ ਬਾਬਾ ਜੀ ਪਿਛਲੇ 9 ਸਾਲਾਂ ਤੋਂ ਦਰਬਾਰ ਵਿਚ ਇੱਕ ਸਾਲਾਨਾ ਪ੍ਰੋਗਰਾਮ ਦਾ ਆਯੋਜਨ ਕਰਦੇ ਹਨ, ਜਿਸ ਵਿਚ ਦੂਰ-ਦੁਰਾਡੇ ਤੋਂ ਲੋਕ ਸ਼ਾਮਲ ਹੁੰਦੇ ਹਨ |