ਜੀ.ਟੀ.ਬੀ. ਨਗਰ ਤੇ ਆਸਪਾਸ ਇਲਾਕੇ ਦੀਆਂ ਸੜਕਾਂ ਦੀ ਹਾਲਤ ਖਰਾਬ <br/>
ਅਜੀਤ ਡੈਸਕ
16-07-2025
ਜਾਗਦਾ ਪੰਜਾਬ ਵਲੋਂ ਮਸਲਾ ਉਠਾਉਣ 'ਤੇ ਰੇਲ ਵਿਹਾਰ ਕਾਲੋਨੀ ਦੀਆਂ ਸੜਕਾਂ ਦੀ ਸੁਧਰੇਗੀ ਹਾਲਤ
ਜਲੰਧਰ : ਰੇਲ ਵਿਹਾਰ ਕਲੋਨੀ ਦੀਆਂ ਖਸਤਾ ਹਾਲਤ ਸੜਕਾਂ ਸਬੰਧੀ ਜਲੰਧਰ ਨਗਰ ਨਿਗਮ ਵਿਰੁੱਧ ਦਾਇਰ ਪਟੀਸ਼ਨ 'ਤੇ ਸਥਾਈ ਲੋਕ ਅਦਾਲਤ ਜਲੰਧਰ ਨੇ ਇਕ ਮਹੱਤਵਪੂਰਨ ਆਦੇਸ਼ ਪਾਸ ਕੀਤਾ ਹੈ | ਇਹ ਪਟੀਸ਼ਨ ਜਾਗਦਾ ਪੰਜਾਬ ਮੋਰਚਾ ਦੇ ਪ੍ਰਧਾਨ ਐਡਵੋਕੇਟ ਮਯਾਨ ਰਣੌਤ ਦੁਆਰਾ ਦਾਇਰ ਕੀਤੀ ਗਈ ਸੀ, ਜਿਸ ਵਿਚ ਅਦਾਲਤ ਦਾ ਧਿਆਨ ਰੇਲ ਵਿਹਾਰ ਕਲੋਨੀ ਦੀਆਂ ਸੜਕਾਂ ਦੀ ਮਾੜੀ ਹਾਲਤ ਵੱਲ ਦੁਆਇਆ ਗਿਆ ਸੀ | ਉਪਰੋਕਤ ਪਟੀਸ਼ਨ ਵਿਕਰਮ ਦੱਤਾ ਅਤੇ ਤਰੰਨੁਮ ਰਣੌਤ ਦੁਆਰਾ ਦਾਇਰ ਕੀਤੀ ਗਈ ਸੀ | ਮਾਮਲੇ ਦੀ ਸੁਣਵਾਈ ਦੌਰਾਨ ਨਗਰ ਨਿਗਮ ਜਲੰਧਰ ਨੇ ਅਦਾਲਤ ਨੂੰ ਦੱਸਿਆ ਕਿ ਰੇਲ ਵਿਹਾਰ ਕਲੋਨੀ ਨੂੰ ਗੈਰ-ਕਾਨੂੰਨੀ ਕਲੋਨੀ ਘੋਸ਼ਿਤ ਕੀਤਾ ਗਿਆ ਹੈ ਅਤੇ ਨਿਗਮ ਆਪਣੇ ਫ਼ੰਡਾਂ ਦੀ ਵਰਤੋਂ ਅਜਿਹੀਆਂ ਕਲੋਨੀਆਂ ਵਿਚ ਨਹੀਂ ਕਰ ਸਕਦਾ | ਹਾਲਾਂਕਿ ਨਿਗਮ ਨੇ ਉਕਤ ਸੜਕਾਂ ਦੀ ਮੁਰੰਮਤ ਲਈ ਲਗਭਗ 63 ਲੱਖ ਦੇ ਖ਼ਰਚੇ ਦੀ ਤਜਵੀਜ਼ ਤਿਆਰ ਕੀਤੀ ਹੈ ਅਤੇ ਜਦੋਂ ਵੀ ਸਥਾਨਕ ਵਿਧਾਇਕ ਜਾਂ ਸੰਸਦ ਮੈਂਬਰ ਦੁਆਰਾ ਫ਼ੰਡ ਮੁਹੱਈਆ ਕਰਵਾਏ ਜਾਣਗੇ ਤਾਂ ਸੜਕ ਨੂੰ ਦੁਬਾਰਾ ਬਣਾਇਆ ਜਾਵੇਗਾ | ਇਸ ਦੇ ਨਾਲ ਹੀ, ਨਗਰ ਨਿਗਮ ਨੇ ਸਥਾਈ ਲੋਕ ਅਦਾਲਤ ਦੇ ਸਾਹਮਣੇ ਇਹ ਵੀ ਭਰੋਸਾ ਦਿੱਤਾ ਕਿ ਫ਼ੰਡ ਜਾਰੀ ਹੋਣ ਤੱਕ ਸੜਕ ਨੂੰ ਵਾਹਨ ਯੋਗ ਬਣਾਉਣ ਲਈ ਜ਼ਰੂਰੀ ਮੁਰੰਮਤ ਦਾ ਕੰਮ ਕੀਤਾ ਜਾਵੇਗਾ | ਉਪਰੋਕਤ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਥਾਈ ਲੋਕ ਅਦਾਲਤ ਦੇ ਬੈਂਚ ਨੇ ਮਾਮਲੇ ਵਿਚ ਫ਼ੈਸਲਾ ਸੁਣਾਇਆ ਹੈ |
ਮਿਸ਼ਨ ਚੌਕ ਦੇ ਕੋਲ ਸੜਕ ਦਾ ਹਿੱਸਾ ਧਸਿਆ
ਜਲੰਧਰ (ਸ਼ਿਵ)-ਅੱਜ ਸ਼ਾਮ ਮਿਸ਼ਨ ਕੰਬੋਡ ਤੋਂ ਕਿਕਚਿਕ ਹਾਊਸ ਵੱਲ ਜਾਂਦੇ ਹੋਏ ਸੜਕ ਦਾ ਇੱਕ ਹਿੱਸਾ ਧਸ ਗਿਆ¢ ਪਹਿਲਾਂ ਵੀ ਫੁੱਟਬਾਲ ਚੌਕ ਦੇ ਕੋਲ ਸੜਕ ਦਾ ਹਿੱਸਾ ਧੱਸ ਚੁੱਕਾ ਹੈ ¢ਦੱਸਿਆ ਜਾਂਦਾ ਹੈ ਕਈ ਵਾਰ ਸੀਵਰੇਜ ਦੇ ਪਾਣੀ ਦੀ ਲੀਕੇਜ ਕਰਕੇ ਹੇਠਾਂ ਤੋਂ ਜਗ੍ਹਾ ਪੋਲੀ ਹੋ ਜਾਂਦੀ ਹੈ ਜਿਸ ਕਰਕੇ ਸੜਕ ਦੇ ਹਿੱਸੇ ਬੈਠ ਜਾਂਦੇ ਹਨ¢ ਜਿਸ ਸੜਕ ਦੇ ਹਿੱਸਾ ਧੱਸਿਆ ਹੈ ਉੱਥੇ ਕਈ ਲੋਕਾਂ ਨੇ ਲੱਕੜਾਂ ਲਗਾ ਦਿੱਤੀਆਂ ਹੈ ਤਾਂ ਜੋ ਕਿ ਕੋਈ ਹਾਦਸਾ ਨਾ ਹੋ ਸਕੇ¢