27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਹਿੰਦੀ ਕਾਵਿ ਸੰਗ੍ਰਹਿ 'ਅਲਫ਼ਾਜ਼ ਕੇ ਪਰਿੰਦੇ' ਲੋਕ ਅਰਪਿਤ <br/>

ਅਜੀਤ ਡੈਸਕ 15-07-2025
ਜਲੰਧਰ, 14 ਜੁਲਾਈ (ਜਸਪਾਲ ਸਿੰਘ)- ਸਕੂਲ ਆਫ਼ ਐਮੀਨੈਂਸ ਮਕਸੂਦਾਂ ਜਲੰਧਰ ਵਿਖੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਜਲੰਧਰ ਡਾ. ਗੁਰਿੰਦਰਜੀਤ ਕੌਰ ਨੇ ਹਿੰਦੀ ਅਧਿਆਪਕਾ ਸ੍ਰੀਮਤੀ ਅਨੀਲਾ ਬੱਤਰਾ ਦੇ ਪਹਿਲੇ ਹਿੰਦੀ ਕਾਵਿ ਸੰਗ੍ਰਹਿ 'ਅਲਫ਼ਾਜ਼ ਕੇ ਪਰਿੰਦੇ' ਨੂੰ ਲੋਕ ਅਰਪਿਤ ਕੀਤਾ | ਇਸ ਮੌਕੇ ਉਨ੍ਹਾਂ ਨੇ ਖ਼ੁਸ਼ੀ ਜ਼ਾਹਿਰ ਕੀਤੀ ਕਿ ਸਾਡੇ ਸਰਕਾਰੀ ਸਕੂਲਾਂ ਦੇ ਅਧਿਆਪਕ ਹਰ ਖੇਤਰ ਵਿਚ ਆਪਣਾ ਅਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕਰ ਰਹੇ ਹਨ | ਸਕੂਲ ਇੰਚਾਰਜ ਸ੍ਰੀ ਵਿਨੋਦ ਕੁਮਾਰ ਪੁਰੀ ਨੇ ਵੀ ਸ੍ਰੀਮਤੀ ਅਨੀਲਾ ਬੱਤਰਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਸ੍ਰੀਮਤੀ ਅਨੀਲਾ ਵਲੋਂ ਡਾਕਟਰ ਗੁਰਿੰਦਰਜੀਤ ਕੌਰ ਅਤੇ ਆਈ.ਸੀ.ਟੀ. ਜ਼ਿਲ੍ਹਾ ਕੋਆਰਡੀਨੇਟਰ ਦੀਪਕ ਅਰੋੜਾ ਨੂੰ ਆਪਣੀ ਪੁਸਤਕ ਦੀ ਕਾਪੀ ਭੇਟ ਕੀਤੀ ਗਈ | ਇਸ ਮੌਕੇ ਸ੍ਰੀਮਤੀ ਸਰਯੂ ਮਹਾਜਨ, ਸ੍ਰੀਮਤੀ ਵੰਦਨਾ, ਸ੍ਰੀਮਤੀ ਦੀਕਸ਼ਾ ਅਰੋੜਾ, ਸ੍ਰੀਮਤੀ ਪੂਜਾ ਰਤਨ ਅਤੇ ਸ੍ਰੀਮਤੀ ਬਬਲੀ ਮੌਜੂਦ ਸਨ |

ਪਿਛਲੀ ਖ਼ਬਰ ਆਸ਼ਾ ਵਰਕਰਾਂ ਨੇ ਮਹਿੰਦਰ ਭਗਤ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਨਸ਼ਿਆਂ ਦੀ ਰੋਕਥਾਮ ਸੰਬੰਧੀ 'ਆਪ' ਆਗੂਆਂ ਵਲੋਂ ਅਧਿਕਾਰੀਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।