28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਚੌਕ ਦਾ ਨਵੀਨੀਕਰਨ ਤੇ ਪਾਰਕ ਦੇ ਸੁੰਦਰੀਕਰਨ ਸੰਬੰਧੀ ਮੰਗ ਪੱਤਰ

ਅਜੀਤ ਡੈਸਕ 02-06-2025
ਜੰਡਿਆਲਾ ਮੰਜਕੀ, 1 ਜੂਨ (ਸੁਰਜੀਤ ਸਿੰਘ ਜੰਡਿਆਲਾ)-ਏਕਤਾ ਮੰਚ ਵੈਲਫੇਅਰ ਸੁਸਾਇਟੀ ਨੂਰਮਹਿਲ ਵਲੋਂ ਮਾਸਟਰ ਰਵਿੰਦਰ ਸਿੰਘ ਦੀ ਅਗਵਾਈ ਹੇਠ ਨਗਰ ਕੌਂਸਲ ਨੂਰਮਹਿਲ ਦੇ ਕਾਰਜ ਸਾਧਕ ਅਫ਼ਸਰ ਰਣਧੀਰ ਸਿੰਘ ਨੂੰ ਇਕ ਮੰਗ ਪੱਤਰ ਦਿੱਤਾ ਗਿਆ | ਜਿਸ ਵਿਚ ਗੁਰੂ ਰਵਿਦਾਸ ਚੌਕ ਦਾ ਨਵੀਂਕਰਨ ਅਤੇ ਡਾ. ਭੀਮ ਰਾਓ ਅੰਬੇਡਕਰ ਪਾਰਕ ਦੇ ਸੁੰਦਰੀਕਰਨ ਤੋਂ ਇਲਾਵਾ ਚੌਂਕ ਵਿਚ ਲੱਗੇ ਕੂੜੇ ਦੇ ਡੰਪ, ਸੀਵਰੇਜ਼ ਤੇ ਪੀਣ ਵਾਲੇ ਪਾਣੀ ਦੀਆਂ ਆ ਰਹੀਆਂ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ ਗਿਆ | ਇਸ ਮੌਕੇ ਸ਼ਿਵ ਕੁਮਾਰ ਇੰਸਪੈਕਟਰ, ਚੇਅਰਮੈਨ ਨਰਿੰਦਰ ਭੰਡਾਲ, ਪ੍ਰਧਾਨ ਗਗਨਦੀਪ ਨਈਅਰ , ਬਲਵਿੰਦਰ ਸਿੰਘ, ਜਸਵੀਰ ਸਹਿਜਲ, ਜਸਪਾਲ ਜੱਸੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਾਲਸਾ ਸਕੂਲ ਦੇ 10ਵੀਂ ਜਮਾਤ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 30 ਹਜ਼ਾਰ ਦਾ ਚੈੱਕ ਦਿੱਤਾ ਅਗਲੀ ਖ਼ਬਰ ਸਮਾਜ ਸੇਵੀ ਪਰਿਵਾਰ ਵਲੋਂ ਜਲਾਲਪੁਰ ਖੁਰਦ ਦੇ ਸਰਕਾਰੀ ਸਕੂਲ ਨੂੰ ਕੂਲਰ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।