28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਮਾਜ ਸੇਵੀ ਪਰਿਵਾਰ ਵਲੋਂ ਜਲਾਲਪੁਰ ਖੁਰਦ ਦੇ ਸਰਕਾਰੀ ਸਕੂਲ ਨੂੰ ਕੂਲਰ ਭੇਟ <br/>

ਸਰਕਾਰੀ ਪ੍ਰਾਇਮਰੀ ਸਕੂਲ ਜਲਾਲਪੁਰ ਖੁਰਦ ਨੂੰ ਵੱਡਾ ਕੂਲਰ ਭੇਟ ਕਰਨ ਮੌਕੇ ਹਾਜ਼ਰ ਸਰਪੰਚ ਸਨੀ ਜਲਾਲਪੁਰ, ਵਿਸ਼ਾਲ ਸਿੰਘ, ਨਛੱਤਰ ਸਿੰਘ, ਅਧਿਆਪਕ ਸ਼ਮਿੰਦਰ ਸਿੰਘ ਤੇ ਮੈਡਮ ਜਸਵਿੰਦਰ ਕੌਰ, ਭਾਈ ਜਗਜੀਤ ਸਿੰਘ ਜਲਵਾ ਅਤੇ ਹੋਰ ਪਿੰਡ ਵਾਸੀ | ਤਸਵੀਰ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 02-06-2025
ਲੋਹੀਆਂ ਖਾਸ, 1 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਗ੍ਰਾਮ ਪੰਚਾਇਤ ਜਲਾਲਪੁਰ ਖੁਰਦ ਦੇ ਨੌਜਵਾਨ ਸਰਪੰਚ ਸਨੀ ਜਲਾਲਪੁਰ, ਪਰਮਜੀਤ ਕੌਰ ਪੰਚ, ਅਮਨਦੀਪ ਕੌਰ ਪੰਚ ਤੇ ਲਵਪ੍ਰੀਤ ਸਿੰਘ ਪੰਚ ਦੀ ਪ੍ਰੇਰਣਾ ਨਾਲ ਪਿੰਡ ਦੇ ਸਮਾਜ ਸੇਵੀ ਪਰਿਵਾਰ ਵਿਸ਼ਾਲ ਸਿੰਘ ਪੁੱਤਰ ਨਛੱਤਰ ਸਿੰਘ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਜਲਾਲਪੁਰ ਖੁਰਦ ਨੂੰ ਵੱਡਾ ਕੂਲਰ ਭੇਟ ਕੀਤਾ ਹੈ | ਇਸ ਮੌਕੇ ਸਕੂਲ ਅਧਿਆਪਕ ਸ਼ਮਿੰਦਰ ਸਿੰਘ ਤੇ ਮੈਡਮ ਜਸਵਿੰਦਰ ਕੌਰ ਵਲੋਂ ਜਿਥੇ ਵਿਸ਼ਾਲ ਸਿੰਘ ਪੁੱਤਰ ਨਛੱਤਰ ਸਿੰਘ ਦਾ ਧੰਨਵਾਦ ਤੇ ਸਨਮਾਨ ਕੀਤਾ ਉਥੇ ਪਿੰਡ ਦੇ ਨੌਜਵਾਨ ਸਰਪੰਚ ਸਨੀ ਜਲਾਲਪੁਰ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਪ੍ਰਸਿੱਧ ਢਾਡੀ ਪ੍ਰਚਾਰਕ ਭਾਈ ਜਗਜੀਤ ਸਿੰਘ ਜਲਵਾ, ਸੁਰਜੀਤ ਸਿੰਘ, ਗੁਰਦੀਪ ਸਿੰਘ ਨੰਬਰਦਾਰ, ਭੁਪਿੰਦਰ ਸਿੰਘ, ਗੁਰਦੀਪ ਸਿੰਘ, ਹਰਬੰਸ ਸਿੰਘ ਕਲੇਰ ਸਮੇਤ ਹੋਰ ਪਿੰਡ ਵਾਸੀ ਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਚੌਕ ਦਾ ਨਵੀਨੀਕਰਨ ਤੇ ਪਾਰਕ ਦੇ ਸੁੰਦਰੀਕਰਨ ਸੰਬੰਧੀ ਮੰਗ ਪੱਤਰ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਵਿਖੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।