27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਬਿਜਲੀ ਜ਼ਿਆਦਾ ਆਉਣ ਨਾਲ ਸਤਨਾਮ ਨਗਰ ਦੇ ਲੋਕਾਂ ਦੀਆਂ ਸੜੀਆਂ ਇਲੈਕਟ੍ਰਾਨਿਕ ਵਸਤਾਂ <br/>

ਸਤਨਾਮ ਨਗਰ ਵਿਖੇ ਵੱਧ ਬਿਜਲੀ ਆਉਣ ਕਾਰਨ ਨੁਕਸਾਨੇ ਗਏ ਸਾਮਾਨ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ (ਵਿਚਕਾਰ) ਸੜਿਆ ਬਿਜਲੀ ਦਾ ਮੀਟਰ ਤੇ (ਸੱਜੇ) ਬਿਜਲੀ ਮਹਿਕਮੇ ਖ਼ਿਲਾਫ਼ ਸਮਾਜ ਸੇਵਕ ਹਰਜੀਤ ਸਿੰਘ ਚੱਠਾ ਦੀ ਅਗਵਾਈ 'ਚ ਰੋਸ ਪ੍ਰਦਰਸਨ ਕਰਦੇ ਹੋਏ ਇਲਾਕਾ ਵਸਨੀਕ | <br/> 02-06-2025
ਚੁਗਿੱਟੀ/ਜੰਡੂ ਸਿੰਘਾ, 1 ਜੂਨ (ਨਰਿੰਦਰ ਲਾਗੂ)- ਸ਼ਹਿਰ ਦੇ ਵਾਰਡ ਨੰ:20 ਅਧੀਨ ਆਉਂਦੇ ਮੁਹੱਲਾ ਸਤਨਾਮ ਨਗਰ ਵਿਖੇ ਬੀਤੇ ਕੱਲ੍ਹ ਇੱਕਦਮ ਵੱਧ ਬਿਜਲੀ ਆਉਣ ਕਾਰਨ ਅੱਧੀ ਦਰਜਨ ਦੇ ਕਰੀਬ ਘਰਾਂ 'ਚ ਇਲੈਕਟ੍ਰਾਨਿਕ ਵਸਤਾਂ ਸੜ ਗਈਆਂ ਜਿਸ ਨਾਲ ਲੋਕਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ | ਇਸ ਘਟਨਾ ਤੋਂ ਪ੍ਰੇਸ਼ਾਨ ਇਲਾਕਾ ਵਸਨੀਕਾਂ ਵਲੋਂ ਬਿਜਲੀ ਮਹਿਕਮੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਆਪਣੇ ਘਰ 'ਚ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੰਦੇ ਹੋਏ ਰਕੇਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਕੰਮ ਧੰਦੇ ਦੇ ਸਿਲਸਿਲੇ 'ਚ ਘਰੋਂ ਬਾਹਰ ਗਏ ਹੋਏ ਸਨ ਕਿ ਇਸੇ ਦੌਰਾਨ ਉਨ੍ਹਾਂ ਨੂੰ ਗੁਆਂਢੀਆਂ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਘਰ 'ਚ ਧੂੰਆਂ ਨਿਕਲ ਰਿਹਾ ਹੈ | ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਘਰ 'ਚ ਪਿਆ ਫਰਿਜ਼, ਪੱਖੇ, ਇਨਵਰਟਰ, ਬਿਜ਼ਲੀ ਵਾਲਾ ਮੀਟਰ, ਬਿਜਲੀ ਦੀ ਸਾਰੀ ਫੀਟਿੰਗ ਸਮੇਤ ਵੱਖ-ਵੱਖ ਕਈ ਹੋਰ ਬਿਜਲਈ ਯੰਤਰ ਸੜ ਚੁੱਕੇ ਸਨ | ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਕਾਰਨ ਉਨ੍ਹਾਂ ਦਾ 2 ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ | ਇਸੇ ਤਰ੍ਹਾਂ ਨਾਲ ਲੱਗਦੇ ਘਰ ਅਮਨੀਸ ਕੁਮਾਰ ਪੁੱਤਰ ਗਿਆਨ ਚੰਦ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਇਸ ਘਟਨਾ ਦੌਰਾਨ ਫਰਿਜ਼, 2 ਏ.ਸੀ., ਬਿਜਲੀ ਦਾ ਮੀਟਰ, 3 ਪੱਖੇ, ਬਿਜਲੀ ਦੀ ਸਾਰੀ ਫੀਟਿੰਗ ਤੇ ਕਈ ਹੋਰ ਬਿਜਲਈ ਵਸਤਾਂ ਦਾ ਭਾਰੀ ਨੁਕਸਾਨ ਹੋ ਗਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਤਿੰਨ ਲੱਖ ਦੇ ਲਗਭਗ ਨੁਕਸਾਨ ਹੋਇਆ ਹੈ | ਮੌਕੇ 'ਤੇ ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਸਮੇਤ ਉਕਤ ਖੇਤਰ ਵਿੱਚ ਕਈ ਹੋਰ ਲੋਕਾਂ ਦੇ ਘਰਾਂ 'ਚ ਵੀ ਲੋਕਾਂ ਦੇ ਇਲੈਕਟ੍ਰਾਨਿਕ ਸਮਾਨ ਸੜਿਆ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰਾਂ ਦੇ ਉਪਰੋਂ ਹਾਈਵੋਲਟੇਜ਼ ਬਿਜਲੀ ਦੀਆ ਤਾਰਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਕਾਰਨ ਹਰ ਸਮੇਂ ਖ਼ਤਰਨਾਕ ਘਟਨਾ ਹੋਣ ਦਾ ਡਰ ਬਣਿਆ ਰਹਿੰਦਾ ਹੈ | ਲੋਕਾਂ ਨੇ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਉਨ੍ਹਾਂ ਵਲੋਂ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਨੂੰ ਅਨੇਕਾਂ ਵਾਰ ਮਿਲਕੇ ਇਸ ਮਾਮਲੇ ਪ੍ਰਤੀ ਗੰਭੀਰਤਾ ਵਰਤਣ ਦੀ ਅਪੀਲ ਕੀਤੀ ਗਈ ਹੈ ਪਰ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਲੋਕਾਂ ਦਾ ਆਏ ਦਿਨ ਕੋਈ ਨਾ ਕੋਈ ਨੁਕਸਾਨ ਹੋ ਰਿਹਾ ਹੈ | ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਅਗਵਾਈ ਕਰ ਰਹੇ ਉੱਘੇ ਸਮਾਜ ਸੇਵਕ ਹਰਜੀਤ ਸਿੰਘ ਚੱਠਾ ਨੇ ਕਿਹਾ ਕਿ ਜੇਕਰ ਬਿਜਲੀ ਮਹਿਕਮੇ ਵਲੋਂ ਇਸ ਪਾਸੇ ਧਿਆਨ ਦਿੱਤਾ ਗਿਆ ਤਾਂ ਉਨ੍ਹਾਂ ਵਲੋਂ ਪੰਜਾਬ ਸਰਕਾਰ ਖਿਖ਼ਲਾਫ਼ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ |

ਪਿਛਲੀ ਖ਼ਬਰ ਆਸ਼ੀਰਵਾਦ ਯਾਤਰਾ ਦੀ ਜਗ੍ਹਾ ਪਛਤਾਵਾ ਯਾਤਰਾ ਕੱਢੇ ਆਮ ਆਦਮੀ ਪਾਰਟੀ-ਰਜਿੰਦਰ ਬੇਰੀ ਅਗਲੀ ਖ਼ਬਰ ਰਮਨ ਅਰੋੜਾ ਤੇ ਮਹੇਸ਼ ਮਖੀਜਾ ਦਾ ਸਿਵਲ ਹਸਪਤਾਲ ਵਿਖੇ ਕਰਵਾਇਆ ਮੈਡੀਕਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।