03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸ਼ਹੀਦ ਊਧਮ ਸਿੰਘ ਦੇ ਦਿਖਾਏ ਰਸਤੇ 'ਤੇ ਚੱਲਣਾ ਚਾਹੀਦਾ ਹੈ-ਹਰਜਿੰਦਰ ਸਿੰਘ ਕੰਬੋਜ

ਅਜੀਤ ਡੈਸਕ 27-12-2025
ਗੁਹਲਾ ਚੀਕਾ, 26 ਦਸੰਬਰ (ਓ. ਪੀ. ਸੈਣੀ)-ਸ਼ਹੀਦ ਊਧਮ ਸਿੰਘ ਇੰਟਰਨੈਸ਼ਨਲ ਫਾਊਾਡੇਸ਼ਨ ਐਗਜ਼ੀਕਿਊਟਿਵ ਵਲੋਂ ਸ਼ਹੀਦ ਊਧਮ ਸਿੰਘ ਚੌਕ ਵਿਖੇ ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸ਼ਹੀਦ ਊਧਮ ਸਿੰਘ ਦੇ ਦਿਖਾਏ ਰਸਤੇ 'ਤੇ ਚੱਲਣਾ ਚਾਹੀਦਾ ਹੈ ਅਤੇ ਦੇਸ਼ 'ਤੇ ਆਉਣ ਵਾਲੇ ਕਿਸੇ ਵੀ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਇਕੱਠੇ ਹੋ ਕੇ ਕਰਨਾ ਚਾਹੀਦਾ ਹੈ | ਇਸ ਤੋਂ ਇਲਾਵਾ ਜਨਰਲ ਸਕੱਤਰ ਮਾਸਟਰ ਸੁਰੇਂਦਰ ਸਿੰਘ ਥਿੰਦ ਨੇ ਸ਼ਹੀਦ ਊਧਮ ਸਿੰਘ ਦੀ ਜੀਵਨੀ 'ਤੇ ਚਾਨਣਾ ਪਾਇਆ ਅਤੇ ਸ਼ਹੀਦ ਊਧਮ ਸਿੰਘ ਦੇ ਬੁੱਤ 'ਤੇ ਮਾਲਾ ਚੜ੍ਹਾਉਣ ਤੋਂ ਬਾਅਦ ਲੱਡੂ ਵੰਡੇ | ਇਸ ਮੌਕੇ ਸਮੁੱਚੇ ਭਾਈਚਾਰੇ ਦੇ ਲੋਕਾਂ ਨੇ ਮੱਥਾ ਟੇਕਿਆ ਜਿਸ ਵਿੱਚ ਹਰਜਿੰਦਰ ਸਿੰਘ ਪ੍ਰਧਾਨ, ਮਾਸਟਰ ਸੁਰਿੰਦਰ ਸਿੰਘ ਥਿੰਦ, ਕੁਲਬੀਰ ਸਿੰਘ ਆਦਤੀ, ਅਮਿਤ ਜਿੰਦਲ, ਸੁਰਿੰਦਰ ਆਰੀਆ, ਦਿਲਬਾਗ ਸਿੰਘ ਵਿਰਕ, ਸੰਜੀਵ ਜਿੰਦਲ, ਗੁਰਚਰਨ ਸਿੰਘ, ਗੁਰਿੰਦਰ ਸਿੰਘ, ਬਲਕਾਰ ਨੰਬਰਦਾਰ, ਡਾ: ਸੁਰਿੰਦਰ ਬਾਂਸਲ, ਪ੍ਰਦੀਪ ਭਾਰਗਵ, ਸ਼ਿਆਮ ਸਿੰਘ, ਮਦਨ ਲਾਲ, ਨਰਾਇਣ ਜਨਾਬ, ਸੁਖਪਾਲ ਸਿੰਘ ਕੰਬੋਜ, ਸ. ਨਾਇਬ ਸਿੰਘ, ਗੁਰਦੇਵ ਜੋਸਨ, ਜਗਮੋਹਨ ਸਿੰਘ, ਕਿ੍ਸ਼ਨ ਫੌਜੀ, ਮਨਜੀਤ ਕੌੜਾ, ਸਿਮਰਨ ਕੰਬੋਜ, ਪਾਲਾ ਰਾਮ, ਕਾਲਾ ਰਾਮ, ਜੋਧਾ ਰਾਮ, ਲਵਪ੍ਰੀਤ ਕੰਗਥਲੀ, ਸੁਰੇਸ਼ ਕੁਮਾਰ, ਹਰਸ਼ਿਤ, ਸੁਨੀਲ ਕੁਮਾਰ, ਪਰਮਜੀਤ ਸਿੰਘ, ਪਰਵਿੰਦਰ ਬਡਸੂਈ, ਗੁਰਤੇਜ ਸਿੰਘ, ਗਗਨਦੀਪ ਸਿੰਘ ਆਦਿ ਹਾਜਰ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ 'ਚ ਜ਼ੀਰੋ-ਵੇਸਟ ਖਾਣਾ ਪਕਾਉਣ ਅਤੇ ਮੁੜ ਵਰਤੋਂ ਸਮੱਗਰੀ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ... ਅਗਲੀ ਖ਼ਬਰ ਸਿੰਘਪੁਰਾ ਵਿੱਚ ਕਰਵਾਇਆ ਗਿਆ ਕਿਸਾਨ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।