26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਦਿੱਲੀ ਦੀ ਬੈਠਕ ਵਿਚ ਲਏ ਗਏ ਅਹਿਮ ਫ਼ੈਸਲੇ <br/>

ਅਜੀਤ ਡੈਸਕ 04-12-2025
ਨਵੀਂ ਦਿੱਲੀ, 3 ਦਸੰਬਰ (ਭਾਟੀਆ)-ਬੀਤੇ ਦਿਨੀਂ ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ, ਦਿੱਲੀ ਦੀ ਬੈਠਕ ਸੱਦੀ ਗਈ | ਇਸ ਬੈਠਕ ਵਿਚ ਮੰਚ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ | ਆਏ ਹੋਏ ਸਾਰੇ ਅਹੁਦੇਦਾਰਾਂ ਦਾ ਸੁਆਗਤ ਕਰਦਿਆਂ ਮੀਟਿੰਗ ਦੀ ਕਾਰਵਾਈ ਨੂੰ ਅੱਗੇ ਤੋਰਿਆ ਗਿਆ | ਇਸ ਮੀਟਿੰਗ ਵਿਚ ਪਿਛਲੇ ਲੰਮੇ ਸਮੇਂ ਤੋਂ ਚਲਦੀਆਂ ਆ ਰਹੀਆਂ ਸਾਹਿਤਕ ਸਰਗਰਮੀਆਂ ਦੀ ਵਿਚਾਰ-ਚਰਚਾ ਕੀਤੀ ਗਈ ਅਤੇ ਇਸ ਦੇ ਨਾਲ ਹੀ ਭਵਿੱਖ ਵਿਚ ਹੋਣ ਵਾਲੇ ਕਾਰਜਾਂ ਦੀ ਰੂਪ-ਰੇਖਾ ਤਿਆਰ ਕੀਤੀ ਗਈ | ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪਰਵਾਸੀ ਚਿੰਤਕਾਂ ਨੇ ਵੀ ਆਪਣੀ ਸ਼ਮੂਲੀਅਤ ਦਰਜ ਕਰਵਾਈ | ਅਮਰੀਕਾ ਤੋਂ ਸ੍ਰੀ ਜਗਵੰਤ ਖੇੜਾ ਦੁਆਰਾ ਇਸ ਮੀਟਿੰਗ ਨੂੰ ਰੇਡੀਓ 'ਤੇ ਲਾਈਵ ਕੀਤਾ ਗਿਆ | ਇਸ ਮੌਕੇ ਸ੍ਰੀਮਤੀ ਜਗ ਕੌਰ ਤੱਖਰ (ਕੈਨੇਡਾ) ਨੇ ਵੀ ਆਪਣੇ ਵਡਮੁੱਲੇ ਸੁਝਾਅ ਪੇਸ਼ ਕੀਤੇ | ਇਸ ਦੇ ਨਾਲ ਹੀ ਹੋਰਨਾਂ ਅਹੁਦੇਦਾਰਾਂ ਨੇ ਵੀ ਵਾਰੋ-ਵਾਰੀ ਆਪਣੇ ਸੁਝਾਵਾਂ ਦੀ ਪੇਸ਼ਕਾਰੀ ਕੀਤੀ |
ਇਸ ਮੌਕੇ ਮੰਚ ਦੇ ਸੀਨੀਅਰ ਆਗੂ ਅਤੇ ਖਜ਼ਾਨਚੀ ਮਿਸਰਦੀਪ ਭਾਟੀਆ ਨੇ ਕਿਹਾ ਕਿ ਇਹ ਮੰਚ ਪਿਛਲੇ 30 ਵਰਿ੍ਹਆਂ ਤੋਂ ਪੰਜਾਬੀ ਸਾਹਿਤ ਪ੍ਰਤੀ ਬੜੀ ਨੀਝ ਨਾਲ ਕੰਮ ਕਰ ਰਿਹਾ ਹੈ ਜਿਸ ਨੂੰ ਮੁੜ ਤੋਂ ਸੁਰਜੀਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ | ਇਸ ਮੌਕੇ ਮੰਚ ਦੇ ਮੀਤ ਪ੍ਰਧਾਨ ਰਮੇਸ਼ ਬੋਰਾ ਨੇ ਆਪਣੀ ਨਾਟਕਕਾਰੀ ਬਾਰੇ ਵਿਚਾਰ-ਚਰਚਾ ਕੀਤੀ ਅਤੇ ਮੰਚ ਦੀ ਬਿਹਤਰੀ ਲਈ ਮੁਢਲੇ ਕਾਰਜਾਂ ਬਾਰੇ ਆਪਣੀ ਗੱਲ ਰੱਖੀ | ਪੰਜਾਬੀ ਦੀ ਲੇਖਿਕਾ ਅਤੇ ਅਨੁਵਾਦਿਕਾ ਡਾ. ਜਸਵਿੰਦਰ ਕੌਰ ਬਿੰਦਰਾ ਨੇ ਵੀ ਆਪਣੇ ਕੀਮਤੀ ਸੁਝਾਅ ਪੇਸ਼ ਕੀਤੇ | ਮੰਚ ਦੇ ਸੰਯੁਕਤ ਸਕੱਤਰ ਡਾ. ਮਨਦੀਪ ਸਿੰਘ ਅਤੇ ਕਾਰਜਕਾਰੀ ਮੈਂਬਰ ਡਾ. ਲਖਵੰਤ ਸਿੰਘ ਨੇ ਵੀ ਆਪਣੇ ਵਡਮੁੱਲੇ ਸੁਝਾਅ ਪੇਸ਼ ਕੀਤੇ | ਇਸ ਮੀਟਿੰਗ ਦਾ ਸੰਚਾਲਨ ਮੰਚ ਦੇ ਜਨਰਲ ਸਕੱਤਰ ਡਾ. ਕਮਲ ਜੀਤ ਸਿੰਘ ਨੇ ਕਰਦਿਆਂ ਕਿਹਾ ਕਿ ਇਹ ਮੰਚ ਇਕ ਨਵੇਂ ਅਧਿਆਏ ਨੂੰ ਰਚਨ ਜਾ ਰਿਹਾ ਹੈ ਜੋ ਕਿ ਨਿਸਵਾਰਥ ਭਾਵਨਾ ਨਾਲ ਪਾਠਕਾਂ ਤਾਈਾ ਚੰਗ ਅਤੇ ਸੂਝਵਾਨ ਨੌਜਵਾਨ ਲੇਖਣਾਂ ਨੂੰ ਲੈ ਕੇ ਆਉਣ ਦਾ ਟੀਚਾ ਲੈ ਕੇ ਚਲ ਰਿਹਾ ਹੈ | ਅੰਤ ਵਿਚ ਮਿਸਰਦੀਪ ਭਾਟੀਆ ਨੇ ਸਭ ਦਾ ਧੰਨਵਾਦ ਕੀਤਾ | ਇਸ ਬੈਠਕ ਵਿਚ ਮੀਤ ਪ੍ਰਧਾਨ ਰਮੇਸ਼ ਬੋਰਾ, ਸੰਯੁਕਤ ਸਕੱਤਰ ਡਾ. ਮਨਦੀਪ ਸਿੰਘ, ਪਰਵਾਸੀ ਲੇਖਕ ਜਗਵੰਤ ਖੇੜਾ, ਸ੍ਰੀਮਤੀ ਜਗ ਕੌਰ ਤੱਖਰ, ਡਾ. ਜਸਵਿੰਦਰ ਕੌਰ ਬਿੰਦਰਾ, ਡਾ. ਲਖਵੰਤ ਸਿੰਘ ਤੇ ਹੋਰਨਾਂ ਨੇ ਸ਼ਿਰਕਤ ਕੀਤੀ |

ਪਿਛਲੀ ਖ਼ਬਰ ਦਿੱਲੀ ਸਰਕਾਰ 2200 ਹੋਣਹਾਰ ਵਿਦਿਆਰਥੀਆਂ ਨੂੰ ਜੇ.ਈ.ਈ.-, ਨੀਟ, ਸੀ. ਐਲ. ਏ. ਟੀ., ਸੀ. ਏ., ਸੀ. ਯੂ. ਈ. ਦੀ ਲਈ ਦ... ਅਗਲੀ ਖ਼ਬਰ ਯਾਤਰੀਆਂ ਨਾਲ ਭਰੀ ਸਲੀਪਰ ਬੱਸ ਵਿਚ ਅੱਗ ਲੱਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।