26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਅਭਿਮਨਿਊ ਸ਼ਰਮਾ ਸਰਬਸੰਮਤੀ ਨਾਲ ਚੁਣੇ ਗਏ ਬਲਾਕ ਸਮਿਤੀ ਔਢਾਂ ਦੇ ਚੇਅਰਮੈਨ

ਅਜੀਤ ਡੈਸਕ 04-12-2025
ਕਾਲਾਂਵਾਲੀ/ਸਿਰਸਾ, 3 ਦਸੰਬਰ (ਭੁਪਿੰਦਰ ਪੰਨੀਵਾਲੀਆ)- ਬਲਾਕ ਸਮਿਤੀ ਔਢਾਂ ਦੇ ਚੇਅਰਮੈਨ ਦੀ ਚੋਣ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਦਫ਼ਤਰ ਵਿਖੇ ਐਸਡੀਐਮ ਕਾਲਾਂਵਾਲੀ ਮੋਹਿਤ ਕੁਮਾਰ ਮਹਿਰਾਣਾ ਦੀ ਨਿਗਰਾਨੀ ਹੇਠ ਹੋਈ | ਇਸ ਮੌਕੇ 'ਤੇ ਅਭਿਮਨਿਊ ਸ਼ਰਮਾ ਨੂੰ ਸਰਬਸੰਮਤੀ ਨਾਲ ਚੇਅਰਮੈਨ ਚੁਣਿਆ ਗਿਆ | ਚੇਤੇ ਰਹੇ ਕਿ ਬਲਾਕ ਸਮਿਤੀ ਔਢਾਂ ਦੇ ਚੇਅਰਮੈਨ ਮਨਜੀਤ ਸਿੰਘ ਚੱਠਾ ਦਾ ਬੀਤੀ 14 ਸਤੰਬਰ ਨੂੰ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ, ਜਿਸ ਕਾਰਨ ਚੇਅਰਮੈਨ ਦਾ ਅਹੁਦਾ ਖਾਲੀ ਪਿਆ ਸੀ | ਚੋਣ ਪ੍ਰਕਿਰਿਆ ਅੱਜ ਸ਼ਾਂਤੀਪੂਰਵਕ ਸਮਾਪਤ ਹੋਈ | ਥਾਣਾ ਇੰਚਾਰਜ ਆਨੰਦ ਕੁਮਾਰ ਬੈਨੀਵਾਲ ਨੇ ਬਲਾਕ ਦਫ਼ਤਰ ਵਿਖੇ ਆਪਣੀ ਟੀਮ ਨਾਲ ਤਾਇਨਾਤ ਸਨ | ਐਸ. ਡੀ. ਐਮ. ਮੋਹਿਤ ਮਹਿਰਾਣਾ ਅਤੇ ਬੀ. ਡੀ. ਪੀ. ਓ. ਅਮਨ ਮਿੱਤਲ ਨੇ ਦੱਸਿਆ ਕਿ ਪੰਚਾਇਤ ਸਮਿਤੀ ਔਢਾਂ ਦੇ 20 ਮੈਂਬਰਾਂ ਵਿੱਚੋਂ 18 ਨੇ ਚੋਣ ਵਿੱਚ ਹਿੱਸਾ ਲਿਆ, ਜਿਸ ਵਿੱਚ ਦੋ ਮੈਂਬਰ ਅੰਜੂ ਸ਼ਰਮਾ ਔਢਾਂ ਅਤੇ ਚਮਕੋਰ ਸਿੰਘ ਤਾਰੂਆਣਾ ਗੈਰ-ਹਾਜ਼ਰ ਸਨ | ਸਿਰਫ਼ ਪਿਪਲੀ ਦੇ ਵਸਨੀਕ ਅਭਿਮਨਿਊ ਸ਼ਰਮਾ ਨੇ ਚੇਅਰਮੈਨ ਅਹੁਦੇ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਤੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਚੇਅਰਮੈਨ ਚੁਣਿਆ ਗਿਆ ਅਤੇ ਐਸ.ਡੀ.ਐਮ. ਨੇ ਉਨ੍ਹਾਂ ਨੂੰ ਚੇਅਰਮੈਨ ਐਲਾਨ ਕੇ ਸਰਟੀਫਿਕੇਟ ਜਾਰੀ ਕੀਤਾ | ਨਵੇਂ ਚੁਣੇ ਚੇਅਰਮੈਨ ਅਭਿਮਨਿਊ ਉਰਫ਼ ਹਨੀ ਸ਼ਰਮਾ ਨੇ ਕਿਹਾ ਕਿ ਸਾਰੇ ਮੈਂਬਰਾਂ ਨੇ ਮੈਨੂੰ ਸਰਬਸੰਮਤੀ ਨਾਲ ਚੁਣਿਆ ਹੈ ਅਤੇ ਸਾਰਿਆਂ ਦੇ ਸਹਿਯੋਗ ਨਾਲ ਮੈਂ ਬਲਾਕ ਦੇ ਵਿਕਾਸ ਕਾਰਜਾਂ ਨੂੰ ਬਰਾਬਰ ਨੇਪਰੇ ਚਾੜ੍ਹਾਂਗਾ | ਚੇਅਰਮੈਨ ਬਣਨ ਤੋਂ ਬਾਅਦ ਸਮਰਥਕਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਪਟਾਕੇ ਚਲਾ ਕੇ ਜਸ਼ਨ ਮਨਾਇਆ | ਇਸ ਮੌਕੇ ਇਨੈਲੋ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸਾ, ਹਲਕਾ ਪ੍ਰਧਾਨ ਡੱਬਵਾਲੀ ਮੰਦਰ ਸਿੰਘ ਸਰਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਪ੍ਰੀਤ ਸਿੰਘ ਚਾਹਲ, ਕੇਵਲ ਮਲਹਾਨ, ਪ੍ਰਦੀਪ ਬੈਨੀਵਾਲ, ਸੂਰਜ ਭਾਨ ਨਹਿਰਾ, ਬਾਬੂ ਰਾਮ ਗੈਦਰ, ਧਰਮਿੰਦਰ ਸ਼ਰਮਾ, ਜਤਿੰਦਰ ਸਿੰਘ, ਮਨੋਜ ਸ਼ਰਮਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਇਰਵਿੰਗਜ਼ ਪਾਰਕ ਸਮਾਰਟ ਸਕੂਲ ਰਤਨਗੜ੍ਹ ਦਾ ਸਾਲਾਨਾ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਡੀ. ਸੀ. ਪਾਰਥ ਗੁਪਤਾ ਨੂੰ ਦਿੱਤੀ ਵਿਦਾਇਗੀ ਪਾਰਟੀ ਡੀ. ਸੀ. ਨੇ ਆਪਣੇ ਕਾਰਜਕਾਲ ਦੌਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।