ਡੱਬਵਾਲੀ, 3 ਦਸੰਬਰ (ਇਕਬਾਲ ਸਿੰਘ ਸ਼ਾਂਤ)-ਸਦਰ ਪੁਲਿਸ ਤੇ ਡਰੱਗ ਕੰਟ੍ਰੋਲ ਵਿਭਾਗ ਨੇ ਸਾਂਝੀ ਕਾਰਵਾਈ ਵਿੱਚ ਪਿੰਡ ਮੁੰਨਾਵਾਲੀ ਵਿਖੇ ਲੋਹਰਾ ਮੈਡੀਕਲ ਸਟੋਰ ਨੂੰ ਸੀਲ ਕੀਤਾ ਹੈ | ਛਾਪੇਮਾਰੀ ਦੌਰਾਨ ਮੈਡੀਕਲ ਸਟੋਰ ਵਿੱਚੋਂ 300 ਨਸ਼ੀਲੀਆਂ ਗੋਲੀਆਂ ਤੇ 14 ਸਰਿੰਜ ਬਰਾਮਦ ਹੋਏ | ਸਦਰ ਥਾਣਾ ਦੇ ਮੁਖੀ ਸ਼ੈਲੇਂਦਰ ਕੁਮਾਰ ਨੇ ਦੱਸਿਆ ਕਿ ਮੈਡੀਕਲ ਸਟੋਰ ਸੰਚਾਲਕ ਲਾਇਸੈਂਸ ਅਤੇ ਪਰਮਿਟ ਨਾ ਦਿਖਾ ਸਕਿਆ | ਡਰੱਗ ਕੰਟਰੋਲਰ ਅਫਸਰ ਸੁਨੀਲ ਕੁਮਾਰ ਨੇ ਮੈਡੀਕਲ ਸਟੋਰ ਨੂੰ ਸੀਲ ਕਰਕੇ ਪ੍ਰੋਪਰਾਈਟਰ ਕਿਸ਼ੋਰ ਕੁਮਾਰ ਵਿਰੁੱਧ ਕਾਰਵਾਈ ਕੀਤੀ ਗਈ |
ਮੁੰਨਾਵਾਲੀ 'ਚ ਲੋਹਰਾ ਮੈਡੀਕਲ ਸਟੋਰ ਸੀਲ, 300 ਗੋਲੀਆਂ ਤੇ 14 ਸਰਿੰਜਾਂ ਬਰਾਮਦ
ਅਜੀਤ ਡੈਸਕ
04-12-2025