09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ ਨਗਰ ਕੀਰਤਨ ਦਾ ਹਰ ਪਿੰਡ ਅਤੇ ਕਸਬੇ ਵਿਚ ਹੋਇਆ ਭਰਵਾਂ ਸਵਾਗਤ

ਅਜੀਤ ਡੈਸਕ 22-11-2025
ਕਰਨਾਲ, 21 ਨਵੰਬਰ (ਗੁਰਮੀਤ ਸਿੰਘ ਸੱਗੂ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੱਜ ਅਸੰਧ ਦੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ, ਜੋ ਪਿੰਡ ਖੇੜੀ ਸਰਫਲੀ, ਬਿੱਲੂਆਣਾ ਅਤੇ ਖਿਜ਼ਰਾਬਾਦ ਤੋਂ ਹੁੰਦੇ ਹੋਏ ਪਿੰਡ ਖੰਡਾ ਖੇੜੀ ਵਿਖੇ ਪਹੁੰਚਿਆ ਅਤੇ ਖੰਡਾ ਖੇੜੀ ਤੋਂ ਨਿਊ ਝੀਂਡਾ, ਰੱਤਕ, ਚੋਚਡਾ, ਰੁਕਸਾਣਾ, ਇਛਾਨਪੁਰ, ਡਾਚਰ, ਰਣਜੀਤ ਨਗਰ, ਗੌਂਦਰ ਤੋਂ ਹੁੰਦਾ ਹੋਇਆ ਗੁਰਦੁਆਰਾ ਰੋੜੀ ਸਾਹਿਬ ਨਿਸਿੰਘ ਵਿਖੇ ਰਾਤ ਵਿਸ਼ਰਾਮ ਲਈ ਰੁਕਿਆ | ਇਹ ਨਗਰ ਕੀਰਤਨ ਹਰਿਆਣਾ ਸਰਕਾਰ ਵਲੋ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ | ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀ ਦੇਖ-ਰੇਖ ਹੇਠ ਸਵੇਰੇ ਅਸੰਧ ਤੋਂ ਨਗਰ ਕੀਰਤਨ ਰਵਾਨਾ ਹੋਇਆ | ਇਸ ਮੌਕੇ ਜਥੇਦਾਰ ਝੀਂਡਾ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਮਹਾਨ ਕੁਰਬਾਨੀ ਪ੍ਰਤੀ ਗਹਿਰਾ ਸਤਿਕਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਨੇ ਧਰਮ ਦੀ ਰੱਖਿਆ ਲਈ ਆਪਣਾ ਜੀਵਨ ਕੁਰਬਾਨ ਕਰਨ ਦਾ ਫੈਸਲਾ ਕੀਤਾ ਤਾਂ ਜੋ ਲੋਕ ਸਨਮਾਨ ਨਾਲ ਜੀ ਸਕਣ | ਉਨ੍ਹਾਂ ਕਿਹਾ ਕਿ ਇਹ ਨਗਰ ਕੀਰਤਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸਰਵਉੱਚ ਬਲਿਦਾਨ ਦੀ ਯਾਦ ਦਿਵਾਉਂਦਾ ਹੈ | ਉਨ੍ਹਾਂ ਦੀ ਕੁਰਬਾਨੀ ਧਰਮ ਪ੍ਰਤੀ ਹਿੰਮਤ ਅਤੇ ਅਟੁੱਟ ਸ਼ਰਧਾ ਦਾ ਪ੍ਰਤੀਕ ਹੈ | ਇਸ ਦੌਰਾਨ ਪਿੰਡ ਖੇੜੀ ਸਰਫਾਲੀ ਦੇ ਸਕੂਲੀ ਬੱਚਿਆਂ ਨੇ ਮਨਮੋਹਕ ਪ੍ਰਦਰਸ਼ਨਾਂ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਯਾਦ ਕੀਤਾ | ਇਸ ਦੌਰਾਨ ਨਗਰ ਕੀਰਤਨ ਦਾ ਪਿੰਡ ਬਿਲੋਨਾ ਅਤੇ ਝੀਂਡਾ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਰਤਕ ਗੁਰਦੁਆਰੇ ਵਿਚ ਲੰਗਰ ਪ੍ਰਸ਼ਾਦ ਵਰਤਾਇਆ ਗਿਆ |
ਇਸ ਨਗਰ ਕੀਰਤਨ ਦਾ ਹਰ ਸਥਾਨ 'ਤੇ ਵੱਖ-ਵੱਖ ਸਮਾਜਿਕ-ਧਾਰਮਿਕ ਸੰਗਠਨਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰਾਨ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਅਤੇ ਨਗਰ ਕੀਰਤਨ 'ਤੇ ਫੁੱਲਾਂ ਦੀ ਵਰਖਾ ਕੀਤੀ | ਇਸ ਮੌਕੇ ਚਤਰ ਸਿੰਘ ਪ੍ਰਧਾਨ ਡੇਰਾ ਖਾਲਸਾ, ਅੰਗਰੇਜ਼ ਸਿੰਘ ਵੜੈਚ, ਸੁਖਵੰਤ ਸਿੰਘ ਗੁਰਾਇਆ, ਕਮਲਜੀਤ ਸਿੰਘ ਮਰਦਾਂਹੇੜੀ, ਮੰਗਲ ਸਿੰਘ, ਇੰਦਰਜੀਤ ਸਿੰਘ ਮਰਦਾਂਹੇੜੀ, ਗੁੱਜਰ ਸਿੰਘ ਬਿਲੋਨਾ, ਜੋਗਿੰਦਰ ਸਿੰਘ ਝੀਂਡਾ, ਗੁਰਮੁੱਖ ਸਿੰਘ, ਹਰਕੀਰਤ ਸਿੰਘ, ਗੁਰਮੇਧ ਸਿੰਘ, ਕੁਲਵਿੰਦਰ ਸਿੰਘ ਸਮੇਤ ਜ਼ਿਲ੍ਹੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਸਕੂਲੀ ਬੱਚੇ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਸੈਕੰਡਰੀ ਸਕੂਲ ਕਮਾਣਾ ਵਿਖੇ ਚੇਤਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸਿਰਸਾ ਵਿਖੇ ਐਨ ਸੀ ਸੀ ਦਿਵਸ 'ਤੇ ਜਾਗਰੂਕਤਾ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।