09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਅਵਾਰਾ ਪਸ਼ੂਆਂ ਦਾ ਸਰਕਾਰ ਜਲਦ ਹੱਲ ਕਰੇ-ਭੇਖਾ

ਅਜੀਤ ਡੈਸਕ 22-11-2025
ਨੱਥੂਵਾਲਾ ਗਰਬੀ, 21 ਨਵੰਬਰ (ਨਵਦੀਪ ਸਿੰਘ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਮੋਗਾ ਦੇ ਆਗੂ ਕਸ਼ਮੀਰਾ ਸਿੰਘ ਭੇਖਾ ਨੇ ਕਿਹਾ ਕਿ ਇਸ ਵਾਰ ਕਿਸਾਨ ਭਰਾਵਾਂ 'ਤੇ ਖੇਤੀ ਸੰਕਟ ਚੱਲ ਰਿਹਾ ਹੈ ਕਿਉਂਕਿ ਪਹਿਲਾਂ ਝੋਨੇ ਦੇ ਘੱਟ ਝਾੜ ਕਰਕੇ ਕਿਸਾਨ ਦੁਖੀ ਸਨ ਤੇ ਹੁਣ ਉੱਪਰੋਂ ਕਣਕ ਦੀ ਬਿਜਾਈ ਪਰਾਲੀ ਕਾਰਨ ਲੇਟ ਹੋ ਗਈ ਤੇ ਖੇਤ ਖੁਸ਼ਕ ਹੋ ਗਏ ਹਨ ਤੇ ਉਤੋਂ ਆਵਾਰਾ ਪਸ਼ੂਆਂ ਦੇ ਝੁੰਡ ਕਿਸਾਨਾਂ ਲਈ ਸਿਰਦਰਦੀ ਬਣੇ ਹੋਏ ਹਨ | ਅਵਾਰਾ ਪਸ਼ੂ ਉੱਗਦੀ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਕਰ ਰਹੇ ਹਨ | ਕਰੀਬ ਪੰਜਾਹ ਸੱਠ ਗਾਵਾਂ ਤੇ ਢੱਠੇ ਦੋਹਾਂ ਤਿੰਨਾਂ ਪਿੰਡਾਂ ਦੀ ਹੱਦ ਉੱਪਰ ਸੇਮ ਦੇ ਪੁਲ 'ਤੇ ਆਪਣਾ ਕਬਜ਼ਾ ਕਰੀ ਬੈਠੇ ਹਨ ਤੇ ਨੇੜੇ ਨੇੜੇ ਫਸਲਾਂ ਖਰਾਬ ਕਰੀ ਜਾਂਦੇ ਹਨ | ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਰਕਾਰ ਜਲਦ ਇਨ੍ਹਾਂ ਆਵਾਰਾ ਪਸ਼ੂਆਂ ਦਾ ਕੋਈ ਹੱਲ ਕਰੇ ਤੇ ਕਿਸਾਨਾਂ ਨੂੰ ਇਨ੍ਹਾਂ ਤੋਂ ਨਿਜਾਤ ਦਿਵਾਈ ਜਾਵੇ |

ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੀ ਯਾਦ 'ਚ ਹਰਿਆਣਾ ਸਰਕਾਰ ਵਲੋਂ ਕੱਢੀ ਇਤਿਹਾਸਕ ਸ਼ੋਭਾ ਯਾਤਰਾ... ਅਗਲੀ ਖ਼ਬਰ ਕੋਟਕਪੂਰਾ 'ਚ ਇਕ ਘਰ 'ਤੇ ਨਾਜਾਇਜ਼ ਉਸਾਰੀ ਕਾਰਨ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।