12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਗਰੇਵਾਲ ਪਬਲਿਕ ਸਕੂਲ ਕਮਹੇੜੀ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ - ਜਿੱਤੇ ਕਈ ਇਨਾਮ

ਅਜੀਤ ਡੈਸਕ 21-11-2025
ਪੂਹਲਾ ਚੀਕਾ, 20 ਨਵੰਬਰ (ਓ.ਪੀ. ਸੈਣੀ)-ਸਾਂਸਦ ਖੇਡ ਖੰਡ ਸਤਰ ਦੀ ਖੇਡਕੂਦ ਮੁਕਾਬਲਾ ਰਾਜੀਵ ਗਾਂਧੀ ਖੇਡ ਸਟੇਡੀਅਮ, ਪਿੰਡ ਭਾਗਲ ਵਿਚ ਸਫਲਤਾਪੂਰਵਕ ਕਰਵਾਇਆ¢ ਇਸ ਮੁਕਾਬਲੇ ਵਿਚ ਗਰੇਵਾਲ ਪਬਲਿਕ ਸਕੂਲ ਕਮਹੇੜੀ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰÏਸ਼ਨ ਕੀਤਾ¢ ਪ੍ਰਤਿਭਾਸ਼ਾਲੀ ਖਿਡਾਰੀ ਧਰੁਵ ਪੂਨਿਆ ਨੇ ਡਿਸਕਸ ਥਰੋ ਵਿਚ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਸੁਖਨੂਰ ਕੌਰ ਨੇ ਡਿਸਕਸ ਥਰੋ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ¢ ਇਸ ਦੇ ਨਾਲ ਹੀ ਰੱਸਾਕਸੀ ਟੀਮ ਨੇ ਸ਼ਾਨਦਾਰ ਜਜ਼ਬੇ ਦਾ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਹਾਸਲ ਕੀਤਾ¢ ਟੀਮ ਵਿਚ ਸ਼ਾਮਲ ਖਿਡਾਰਨੀਆਂ ਹਰਸਿਮਰਤ ਕÏਰ, ਰਮਨਦੀਪ ਕੌਰ, ਸੁਖਨੂਰ ਕੌਰ, ਸੁਖਮਣ ਕੌਰ, ਭਵਰੀਤ ਕÏਰ, ਰਮਨਦੀਪ ਕÏਰ ਅਤੇ ਦਿਵਜੋਤ ਕÏਰ ਨੇ ਅਨੁਸ਼ਾਸਨ ਅਤੇ ਟੀਮਵਰਕ ਦਾ ਕਾਬਿਲ-ਏ-ਤਾਰੀਫ਼ ਉਦਾਹਰਨ ਪੇਸ਼ ਕੀਤਾ¢ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਪਿੱਛੇ ਕੋਚ ਸੰਦੀਪ ਮਲਿਕ ਦਾ ਸਮਰਪਿਤ ਮਾਰਗਦਰਸ਼ਨ ਅਤੇ ਮਿਹਨਤ ਕਾਬਿਲ-ਏ-ਸਤਾਇਸ਼ ਰਹੀ¢ ਉਨ੍ਹਾਂ ਦੀ ਰਹਿਨੁਮਾਈ ਹੇਠ ਬੱਚਿਆਂ ਨੇ ਨਾ ਸਿਰਫ਼ ਖੇਡ ਭਾਵਨਾ ਸਿੱਖੀ, ਬਲਕਿ ਮੁਕਾਬਲੇ ਵਿਚ ਆਪਣਾ ਸਰਵੋਤਮ ਦੇ ਕੇ ਸਕੂਲ ਦਾ ਮਾਣ ਵਧਾਇਆ¢ ਪਿ੍ੰਸੀਪਲ ਡਾ. ਆਂਚਲ ਸ਼ਰਮਾ ਨੇ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦੇਂਦਿਆਂ ਕਿਹਾ ਕਿ ਬੱਚਿਆਂ ਦੀ ਮਿਹਨਤ, ਲਗਨ ਅਤੇ ਆਤਮ-ਵਿਸ਼ਵਾਸ ਹੀ ਉਨ੍ਹਾਂ ਦੀ ਸਫਲਤਾ ਦੀ ਕੁੰਜੀ ਹੈ¢ ਉਨ੍ਹਾਂ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਅੱਗੇ ਵੀ ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਨਵੀਂ ਉੱਚਾਈਆਂ ਛੂਹਣ ਲਈ ਪ੍ਰੇਰਿਤ ਕੀਤਾ¢ ਇਸ ਮੌਕੇ ਰਣਜੀਤ ਸਿੰਘ ਗਰੇਵਾਲ, ਪਰਮਜੀਤ ਕÏਰ ਗਰੇਵਾਲ, ਅਰਪਨਜੀਤ ਸਿੰਘ ਗਰੇਵਾਲ ਅਤੇ ਹਰਮਿਲਨ ਕÏਰ ਗਰੇਵਾਲ ਨੇ ਬੱਚਿਆਂ ਦੀ ਸਫਲਤਾ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਲਈ ਦੁਆਵਾਂ ਅਤੇ ਪ੍ਰੋਤਸਾਹਨ ਦਿੱਤਾ¢ ਉਨ੍ਹਾਂ ਨੇ ਕਿਹਾ ਕਿ ਸਕੂਲ ਹਮੇਸ਼ਾਂ ਖੇਡ ਅਤੇ ਸਿੱਖਿਆ ਦੋਨਾਂ ਖੇਤਰਾਂ ਵਿੱਚ ਬੱਚਿਆਂ ਦੇ ਸਮੁੱਚੇ ਵਿਕਾਸ ਲਈ ਵਚਨਬੱਧ ਹੈ |
ਪਿਛਲੀ ਖ਼ਬਰ ਐੱਸ.ਡੀ.ਐੱਮ. ਨੇ ਕੈਂਪ 'ਚ ਲੋਕਾਂ ਦੀਆਂ ਸ਼ਿਕਾਇਤਾਂ ਹੱਲ ਕਰਨ ਦੇ ਦਿੱਤੇ ਹੁਕਮ ਅਗਲੀ ਖ਼ਬਰ ਸਿਰਸਾ ਜ਼ਿਲ੍ਹਾ ਨਸ਼ਾ ਵਿਰੋਧੀ ਸਹੁੰ ਚੁੱਕ ਸਮਾਗਮ 'ਚ ਸੂਬੇ ਭਰ 'ਚੋਂ ਪਹਿਲੇ ਸਥਾਨ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।