12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਛਤਰਪਤੀ ਸਿਮਰਤੀ ਸਮਾਗਮ ਦੀ ਤਿਆਰੀ ਸੰਬੰਧੀ ਮੀਟਿੰਗ

ਅਜੀਤ ਡੈਸਕ 21-11-2025
ਸਿਰਸਾ, 20 ਨਵੰਬਰ (ਭੁਪਿੰਦਰ ਪੰਨੀਵਾਲੀਆ)- ਪ੍ਰਸਿੱਧ ਪੰਜਾਬੀ ਨਾਟਕਕਾਰ, ਨਿਰਦੇਸ਼ਕ ਅਤੇ ਪ੍ਰਤਿਬੱਧ ਲੋਕ-ਰੰਗਕਰਮੀ ਡਾ. ਸਾਹਿਬ ਸਿੰਘ ਨੂੰ ਸਾਹਿਤਕ, ਸੱਭਿਆਚਾਰਕ ਅਤੇ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਸੰਸਥਾ 'ਸੰਵਾਦ ਸਿਰਸਾ' ਵੱਲੋਂ 'ਛਤਰਪਤੀ ਸਨਮਾਨ-2025' ਨਾਲ ਨਿਵਾਜ਼ਿਆ ਜਾਵੇਗਾ | ਡਾ. ਸਾਹਿਬ ਸਿੰਘ ਨੂੰ ਇਹ ਸਨਮਾਨ 30 ਨਵੰਬਰ ਨੂੰ ਪੰਚਾਇਤ ਭਵਨ, ਸਿਰਸਾ ਵਿਖੇ ਹੋਣ ਵਾਲੇ 'ਛਤਰਪਤੀ ਸਿਮਰਤੀ ਸਮਾਰੋਹ' ਦੌਰਾਨ ਪ੍ਰਦਾਨ ਕੀਤਾ ਜਾਵੇਗਾ | ਇਹ ਫੈਸਲਾ 'ਸੰਵਾਦ ਸਿਰਸਾ' ਦੇ ਕਨਵੀਨਰ ਪਰਮਾਨੰਦ ਸ਼ਾਸਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ | ਇਹ ਜਾਣਕਾਰੀ ਦਿੰਦੇ ਹੋਏ 'ਸੰਵਾਦ ਸਿਰਸਾ' ਦੇ ਕੋ-ਕਨਵੀਨਰ ਡਾ. ਹਰਵਿੰਦਰ ਸਿੰਘ ਨੇ ਕਿਹਾ ਕਿ ਇਸ ਮੌਕੇ ਡਾ. ਸਾਹਿਬ ਸਿੰਘ ਵੱਲੋਂ ਸਮਾਜਕ ਸਰੋਕਾਰਾਂ ਨੂੰ ਪ੍ਰਣਾਏ ਇੱਕ ਭਾਵਪੂਰਨ ਅਤੇ ਖ਼ੂਬਸੂਰਤ ਨਾਟਕ 'ਧੰਨ ਲਿਖਾਰੀ ਨਾਨਕਾ' ਦਾ ਮੰਚਨ ਕੀਤਾ ਜਾਵੇਗਾ | ਸਮਾਗਮ ਦੌਰਾਨ ਪ੍ਰਸਿੱਧ ਪੰਜਾਬੀ ਚਿੰਤਕ ਅਤੇ ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਦੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ 'ਦੀਪ' 'ਨਾਇਕਾਂ ਦੀ ਤਲਾਸ਼ ਵਿੱਚ ਭਟਕਦਾ ਵਰਤਮਾਨ' ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕਰਨਗੇ | ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਕਵੀ-ਕਥਾਕਾਰ ਪ੍ਰੋ. ਹਰਭਗਵਾਨ ਚਾਵਲਾ ਕਰਨਗੇ | ਇਸ ਮੌਕੇ 'ਤੇ ਗਾਰਗੀ ਪ੍ਰਕਾਸ਼ਨ, ਜਨ ਚੇਤਨਾ ਅਤੇ ਤਸਵੀਰ ਪ੍ਰਕਾਸ਼ਨ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ | ਸ਼ਹੀਦ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਯਾਦ ਵਿੱਚ ਸਥਾਪਤ ਇਸ ਸਨਮਾਨ ਨਾਲ ਹੁਣ ਤੱਕ ਪ੍ਰਸਿੱਧ ਪੰਜਾਬੀ ਲੇਖਕ ਪਦਮਸ਼੍ਰੀ ਪ੍ਰੋ. ਗੁਰਦਿਆਲ ਸਿੰਘ, ਪ੍ਰਤਿਬੱਧ ਲੋਕ ਰੰਗਕਰਮੀ ਪ੍ਰੋ. ਅਜਮੇਰ ਸਿੰਘ ਅÏਲਖ, ਸੀਨੀਅਰ ਪੱਤਰਕਾਰ ਕੁਲਦੀਪ ਨਈਅਰ, ਆਰਫ਼ਾ ਖ਼ਾਨਮ ਸ਼ੇਰਵਾਨੀ, ਓਮ ਥਾਨਵੀ, ਸੁਬ੍ਰਤ ਬਾਸੂ, ਸੰਦੀਪ ਚੌਧਰੀ, ਅਭੈ ਕੁਮਾਰ ਦੁਬੇ, ਉਰਮਿਲੇਸ਼, ਅਭਿਸਾਰ ਸ਼ਰਮਾ, ਪਰੰਜੋਏ ਗੁਹਾ ਠਾਕੁਰਤਾ, ਪ੍ਰਤਿਬੱਧ ਚਿੰਤਕ ਅਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਤੇ ਰਾਮ ਪੁਨਿਆਨੀ ਨੂੰ ਨਿਵਾਜ਼ਿਆ ਜਾ ਚੁੱਕਾ ਹੈ | ਮੀਟਿੰਗ ਵਿਚ ਪਰਮਾਨੰਦ ਸ਼ਾਸਤਰੀ, ਡਾ. ਹਰਵਿੰਦਰ ਸਿੰਘ, ਪ੍ਰੋ. ਹਰਭਗਵਾਨ ਚਾਵਲਾ, ਸੁਰਜੀਤ ਸਿਰੜੀ, ਸੁਰੇਸ਼ ਬਰਨਵਾਲ, ਅਨੀਸ਼ ਕੁਮਾਰ ਆਦਿ ਸਮੇਤ 'ਸੰਸਵਾ ਸੰਸਥਾਂ ਦੇ ਮੈਂਬਰਾਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ | ਪ੍ਰੋਗਰਾਮ ਦੇ ਆਯੋਜਕਾਂ ਨੇ ਪਰਿਵਾਰ ਸਮੇਤ ਲੋਕਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਅਤੇ ਸ਼ਹੀਦ ਪੱਤਰਕਾਰ ਰਾਮਚੰਦਰ ਛਤਰਪਤੀ ਪ੍ਰਤੀ ਆਪਣੀ ਅਕੀਦਤ ਭੇਟ ਕਰਨ ਦੀ ਸਨਿਮਰ ਬੇਨਤੀ ਕੀਤੀ ਹੈ |
ਪਿਛਲੀ ਖ਼ਬਰ ਸਿਰਸਾ ਜ਼ਿਲ੍ਹਾ ਨਸ਼ਾ ਵਿਰੋਧੀ ਸਹੁੰ ਚੁੱਕ ਸਮਾਗਮ 'ਚ ਸੂਬੇ ਭਰ 'ਚੋਂ ਪਹਿਲੇ ਸਥਾਨ 'ਤੇ ਅਗਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੁਇਜ਼ ਮੁਕਾਬਲੇ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।