ਨਵੀਂ ਦਿੱਲੀ, 6 ਨਵੰਬਰ (ਮਿਸਰਦੀਪ ਭਾਟੀਆ)-ਇੰਡੀਅਨ ਇੰਸਟੀਚਿਊਟਸ ਆਫ਼ ਮੈਨੇਜਮੈਂਟ (ਆਈ.ਆਈ.ਐਮ.) ਵਿਚ ਦਾਖ਼ਲੇ ਲਈ ਆਯੋਜਿਤ ਕੀਤੀ ਜਾਣ ਵਾਲੀ ਸਭ ਤੋਂ ਵੱਡੀ ਪ੍ਰੀਖਿਆ ਕਾਮਨ ਐਡਮਿਸ਼ਨ ਟੈਸਟ (ਸੀ.ਏ.ਟੀ.) 2025 ਸੰਬੰਧੀ ਇਕ ਮਹੱਤਵਪੂਰਨ ਅਪਡੇਟ ਸਾਹਮਣੇ ਆਇਆ ਹੈ | ਇਸ ਸਾਲ ਪ੍ਰੀਖਿਆ ਆਈ.ਆਈ.ਐਮ. ਕੋਝੀਕੋਡ ਦੁਆਰਾ ਕਰਵਾਈ ਜਾ ਰਹੀ ਹੈ | ਐਡਮਿਟ ਕਾਰਡ ਪਹਿਲਾਂ 5 ਨਵੰਬਰ ਨੂੰ ਜਾਰੀ ਕੀਤੇ ਜਾਣੇ ਸਨ, ਪਰ ਹੁਣ ਇਹ ਮਿਤੀ ਵਧਾ ਦਿੱਤੀ ਗਈ ਹੈ | ਨਵੇਂ ਸ਼ਡਿਊਲ ਅਨੁਸਾਰ ਉਮੀਦਵਾਰ 12 ਨਵੰਬਰ 2025 ਤੋਂ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਣਗੇ | ਇਸਦੇ ਲਈ ਇਕ ਸੀ.ਏ.ਟੀ. ਦੀ ਅਧਿਕਾਰਤ ਵੈੱਬਸਾਈਟ 'ਤੇ ਕਿਰਿਆਸ਼ੀਲ ਹੋਵੇਗਾ | ਸੀ.ਏ.ਟੀ. 2025 ਦੀ ਪ੍ਰੀਖਿਆ 30 ਨਵੰਬਰ 2025 ਨੂੰ ਹੋਵੇਗੀ | ਇਹ ਪ੍ਰੀਖਿਆ ਕੰਪਿਊਟਰ ਆਧਾਰਤ ਟੈਸਟ ਮੋਡ ਵਿਚ ਲਈ ਜਾਵੇਗੀ | ਇਹ ਪ੍ਰੀਖਿਆ ਤਿੰਨ ਸ਼ਿਫਟਾਂ ਵਿਚ ਲਈ ਜਾਵੇਗੀ | ਪ੍ਰੀਖਿਆ ਦੀ ਕੁੱਲ ਮਿਆਦ ਦੋ ਘੰਟੇ ਹੋਏਗੀ | ਇਸ ਸਾਲ ਲਗਭਗ 2.95 ਲੱਖ ਉਮੀਦਵਾਰ ਪ੍ਰੀਖਿਆ ਦੇਣਗੇ |