ਨਵੀਂ ਦਿੱਲੀ, 15 ਜੁਲਾਈ (ਮਿਸਰਦੀਪ ਭਾਟੀਆ)- ਦੇਸ਼ ਦੀ ਰਾਜਧਾਨੀ ਵਿਚ ਸੂਕਲਾਂ-ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ | ਅੱਜ ਲਗਾਤਾਰ ਦੂਜੇ ਦਿਨ ਵੀ ਅਜਿਹੀਆਂ ਧਮਕੀਆਂ ਮਿਲੀਆਂ ਹਨ | ਹੁਣ ਦਵਾਰਕਾ ਇਲਾਕੇ 'ਚ ਸਥਿਤ ਸੇਂਟ ਥਾਮਸ ਸਕੂਲ ਅਤੇ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨਜ਼ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ | ਪਲਿਸ ਦਾ ਬੰਬ ਸਕੁਐਡ, ਡੌਗ ਸਕੁਐਡ, ਦਿੱਲੀ ਫਾਇਰ ਬਿ੍ਗੇਡ ਅਤੇ ਸਪੈਸ਼ਲ ਸਟਾਫ਼ ਟੀਮ ਮੌਕੇ 'ਤੇ ਮੌਜੂਦ ਸਨ | ਸੇਂਟ ਥਾਮਸ ਸਕੂਲ ਅਤੇ ਸੇਂਟ ਸਟੀਫਨਜ਼ ਕਾਲਜ ਨੂੰ ਖ਼ਾਲੀ ਕਰਵਾ ਲਿਆ ਗਿਆ | ਹੁਣ ਤੱਕ ਪੁਲਿਸ ਨੂੰ ਦੋਵਾਂ ਥਾਵਾਂ 'ਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ |