ਨਵੀਂ ਦਿੱਲੀ, 15 ਜੁਲਾਈ (ਮਿਸਰਦੀਪ ਭਾਟੀਆ)-ਮੈਡੀਕਲ ਕਾਊਾਸਲਿੰਗ ਕਮੇਟੀ ਨੇ ਅਧਿਕਾਰਤ ਤੌਰ 'ਤੇ ਨੀਟ ਯੂ.ਜੀ. 2025 ਕਾਊਾਸਲਿੰਗ ਸ਼ਡਿਊਲ ਜਾਰੀ ਕਰ ਦਿੱਤਾ ਹੈ | ਮਈ ਵਿਚ ਹੋਈ ਨੀਟ ਯੂ.ਜੀ. 2025 ਪ੍ਰੀਖਿਆ ਵਿਚ ਪਾਸ ਹੋਣ ਵਾਲੇ ਉਮੀਦਵਾਰ 21 ਜੁਲਾਈ 2025 ਤੋਂ ਸ਼ੁਰੂ ਹੋਣ ਵਾਲੀ ਕਾਊਾਸਲਿੰਗ ਦੇ ਪਹਿਲੇ ਦੌਰ ਲਈ ਅਧਿਕਾਰਤ ਵੈੱਬਸਾਈਟ 'ਤੇ ਰਜਿਸਟਰ ਕਰ ਸਕਣਗੇ | ਨੀਟ ਯੂ.ਜੀ. ਦੇ ਨਤੀਜੇ 14 ਜੂਨ ਨੂੰ ਐਲਾਨੇ ਗਏ ਸਨ | ਐਮ.ਸੀ.ਸੀ. ਨੋਟੀਫਿਕੇਸ਼ਨ ਅਨੁਸਾਰ ਐਮ.ਬੀ.ਬੀ.ਐਸ., ਬੀ.ਡੀ.ਐਸ., ਬੀ.ਐਸ.ਸੀ. ਨਰਸਿੰਗ ਪ੍ਰੋਗਰਾਮਾਂ ਵਿਚ ਦਾਖ਼ਲੇ ਲਈ ਕਾਊਾਸਲਿੰਗ ਪ੍ਰਕਿਰਿਆ ਚਾਰ ਦੌਰਾਂ ਵਿਚ ਕੀਤੀ ਜਾਵੇਗੀ |