08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਫ਼ਿਲਮ ਨਿਰਦੇਸ਼ਕ ਕੁੰਜੂ ਮੁਹੰਮਦ ਛੇੜਛਾੜ ਦੇ ਮਾਮਲੇ 'ਚ ਗਿ੍ਫ਼ਤਾਰ

ਅਜੀਤ ਡੈਸਕ 25-12-2025
ਤਿਰੂਵਨੰਤਪੁਰਮ, 24 ਦਸੰਬਰ (ਪੀ.ਟੀ.ਆਈ.)-ਮਲਿਆਲਮ ਫਿਲਮ ਨਿਰਦੇਸ਼ਕ ਤੇ ਸਾਬਕਾ ਵਿਧਾਇਕ ਪੀ.ਟੀ. ਕੁੰਜੂ ਮੁਹੰਮਦ ਨੂੰ ਸਿਨੇਮਾ ਉਦਯੋਗ ਨਾਲ ਜੁੜੀ ਇਕ ਅÏਰਤ ਨਾਲ ਛੇੜਛਾੜ ਦੇ ਕਥਿਤ ਮਾਮਲੇ 'ਚ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਨੇ ਕਿਹਾ ਕਿ ਮੁਹੰਮਦ ਮੰਗਲਵਾਰ ਨੂੰ ਛਾਉਣੀ ਪੁਲਿਸ ਸਟੇਸ਼ਨ 'ਚ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਇਆ ਤੇ ਉਸਦੀ ਗਿ੍ਫ਼ਤਾਰੀ ਰਸਮੀ ਤੌਰ 'ਤੇ ਦਰਜ ਹੋਣ ਤੋਂ ਬਾਅਦ ਉਸਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ, ਕਿਉਂਕਿ ਉਸਨੂੰ ਪਹਿਲਾਂ ਅਦਾਲਤ ਤੋਂ ਰਾਹਤ ਮਿਲ ਚੁੱਕੀ ਸੀ | ਇਸ ਮਹੀਨੇ ਦੇ ਸ਼ੁਰੂ 'ਚ, ਛਾਉਣੀ ਪੁਲਿਸ ਨੇ ਮੁਹੰਮਦ ਦੇ ਖਿਲਾਫ ਇਕ ਸ਼ਿਕਾਇਤ ਦਰਜ ਕੀਤੀ ਸੀ |
ਪਿਛਲੀ ਖ਼ਬਰ ਉੱਨਤੀ, ਤਨਵੀ, ਸੰਸਕਾਰ ਤੇ ਚÏਹਾਨ ਵਲੋਂ ਜੇਤੂ ਸ਼ੁਰੂਆਤ <br/> ਅਗਲੀ ਖ਼ਬਰ ਪਾਕਿਸਤਾਨੀ ਯੂਥ ਨੇਤਾ ਨੇ ਭਾਰਤ ਨੂੰ ਦਿੱਤੀ ਮਿਜ਼ਾਈਲ ਹਮਲੇ ਦੀ ਧਮਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।