ਸੈਕਰਾਮੈਂਟੋ, 8 ਦਸੰਬਰ (ਹੁਸਨ ਲੜੋਆ ਬੰਗਾ)-ਨਿਊਯਾਰਕ ਵਿਚ ਇੱਕ ਰੇਲ ਗੱਡੀ ਵਿਚ ਸੁੱਤੇ ਪਏ ਇਕ ਬਜ਼ੁਰਗ ਯਾਤਰੀ ਨੂੰ ਅੱਗ ਲਗਾ ਦਿੱਤੀ | ਇਸ ਘਟਨਾ ਵਿਚ ਯਾਤਰੀ ਬੁਰੀ ਤਰ੍ਹਾਂ ਝੁਲਸ ਗਿਆ ਤੇ ਉਸ ਦੀ ਹਾਲਤ ਗੰਭੀਰ ਹੈ | ਪੁਲਿਸ ਨੇ ਇਕ ਹਾਈ ਸਕੂਲ ਦੇ ਸੀਨੀਅਰ 18 ਸਾਲਾ ਵਿਦਿਆਰਥੀ ਹਿਰਾਮ ਕੇਰੀਰੋ ਨੂੰ ਗਿ੍ਫਤਾਰ ਕੀਤਾ ਹੈ | ਉਸ ਵਿਰੁੱਧ ਅਗਜਨੀ ਦੇ ਸੰਘੀ ਦੋਸ਼ ਲਾਏ ਗਏ ਹਨ | ਨਿਆਂ ਵਿਭਾਗ ਨੇ ਕਿਹਾ ਹੈ ਕਿ ਹਿਰਾਮ ਕੇਰੀਰੋ ਨੇ ਇੱਕ ਕਾਗਜ਼ ਦੇ ਟੁੱਕੜੇ ਨੂੰ ਅੱਗ ਲਾ ਕੇ ਸੁੱਤੇ ਪਏ ਯਾਤਰੀ ਦੇ ਨੇੜੇ ਸੁੱਟ ਦਿੱਤਾ | ਅੱਗ ਲੱਗਣ ਉਪਰੰਤ ਯਾਤਰੀ ਬਾਹਰ ਨੂੰ ਭੱਜਾ ਤੇ 42ਵੀਂ ਸਟਰੀਟ-ਟਾਇਮ ਸਕੁਏਅਰ ਪਲੇਟਫਾਰਮ ਉਪਰ ਡਿੱਗ ਗਿਆ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਈ | ਪੀੜਤ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ |