16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਦੱਖਣੀ ਆਸਟ੍ਰੇਲੀਆ 'ਚ ਵੀਰਵਾਰ ਨੂੰ ਗਰਮੀ ਅਤੇ ਖੁਸ਼ਕ ਸਥਿਤੀਆਂ ਕਾਰਨ ਅੱਗ ਦਾ ਖ਼ਤਰਾ

ਅਜੀਤ ਡੈਸਕ 04-12-2025

ਐਡੀਲੇਡ, 3 ਦਸੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਵਿਚ ਵੀਰਵਾਰ ਨੂੰ ਗਰਮੀ ਅਤੇ ਖੁਸ਼ਕ ਸਥਿਤੀਆਂ ਦੇ ਨਾਲ ਤੇਜ਼ ਉੱਤਰ-ਪੱਛਮੀ ਹਵਾਵਾਂ ਕਾਰਨ ਅਤਿਅੰਤ ਅੱਗ ਦੇ ਖ਼ਤਰੇ ਦੀ ਭਵਿੱਖਬਾਣੀ ਕੀਤੀ ਗਈ ਹੈ¢ ਮÏਸਮ ਵਿਗਿਆਨ ਬਿਊਰੋ ਨੇ ਹੇਠਲੇ ਖੇਤਰਾਂ ਵਿਚ ਅੱਗ ਦੇ ਮÏਸਮ ਦੀ ਕੜੀ ਚੇਤਾਵਨੀ ਜਾਰੀ ਕੀਤੀ ਹੈ, ਪੂਰਬੀ ਆਇਰ ਪ੍ਰਾਇਦੀਪ, ਫਲਿੰਡਰਜ਼, ਮਿਡ ਨੌਰਥ, ਯÏਰਕ ਪ੍ਰਾਇਦੀਪ, ਰਿਵਰਲੈਂਡ, ਮਰੇ ਲੈਂਡਜ਼, ਅੱਪਰ ਸਾਊਥ ਈਸਟ, ਮਾਊਾਟ ਲੋਫਟੀ ਇਨ੍ਹਾਂ ਸਭਨਾਂ ਖੇਤਰਾਂ ਵਿਚ ਪੂਰੀ ਤਰ੍ਹਾਂ ਅੱਗ 'ਤੇ ਪਾਬੰਦੀ ਲਾਗੂ¢ ਸੁੱਕੀ ਬਿਜਲੀ ਤੇ ਗਰਜ-ਤੂਫ਼ਾਨ ਦਾ ਵੀ ਖ਼ਤਰਾ ¢ ਡਿਪਟੀ ਸਟੇਟ ਕੰਟਰੋਲਰ ਬ੍ਰੈਂਟਨ ਹੈਸਟੀ ਨੇ ਕਿਹਾ ਕਿ ਕੱਲ੍ਹ ਦਾ ਦਿਨ ਅੱਗ ਦੇ ਜ਼ੋਖਮ ਵਲੋਂ ਬਹੁਤ ਗੰਭੀਰ ਹੋਵੇਗਾ ¢ ਗਰਮੀ, ਖੁਸ਼ਕ ਮੌਸਮ ਅਤੇ ਹਵਾਵਾਂ ਕਾਰਨ ਅੱਗ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਸਕਦਾ ਹੈ ¢ ਲੋਕ ਉੱਚ ਜ਼ੋਖਮ ਵਾਲੀਆਂ ਗਤੀਵਿਧੀਆਂ ਤੋਂ ਬਚਣ ¢ ਪਰਿਵਾਰਾਂ ਨੂੰ ਆਪਣੀਆਂ ਬੁਸ਼ਫਾਇਰ ਬਚਾਅ ਯੋਜਨਾਵਾਂ ਅੱਪਡੇਟ ਕਰ ਕੇ ਰੱਖਣੀਆਂ ਚਾਹੀਦੀਆਂ ਜ਼ਿਆਦਾਤਰ ਅੱਗਾਂ ਨੂੰ ਸਧਾਰਣ ਸਾਵਧਾਨੀ ਨਾਲ ਰੋਕਿਆ ਜਾ ਸਕਦਾ ਹੈ ¢ ਦੇਰ ਦੁਪਹਿਰ ਐਡੀਲੇਡ ਅਤੇ ਮਾਊਾਟ ਲੋਫਟੀ ਰੇਂਜਾਂ ਵਿੱਚ ਠੰਡੀ ਤਬਦੀਲੀ ਦੀ ਸੰਭਾਵਨਾ ਹੈ¢

ਪਿਛਲੀ ਖ਼ਬਰ ਅੰਮ੍ਰਿਤਸਰ ਵਿਖੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਬਾਬਾ ਦੀਪ ਸਿੰਘ ਅਗਲੀ ਖ਼ਬਰ ਉੱਘੇ ਗੀਤਕਾਰ ਝਲਮਣ ਸਿੰਘ ਢੰਡਾ ਦੀ ਮੌਤ 'ਤੇ ਦੁੱਖ ਪ੍ਰਗਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।