16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਉੱਘੇ ਗੀਤਕਾਰ ਝਲਮਣ ਸਿੰਘ ਢੰਡਾ ਦੀ ਮੌਤ 'ਤੇ ਦੁੱਖ ਪ੍ਰਗਟ <br/>

ਅਜੀਤ ਡੈਸਕ 04-12-2025
ਲੰਡਨ, 3 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਰਹਿੰਦੇ ਉੱਘੇ ਗੀਤਕਾਰ ਝਲਮਣ ਸਿੰਘ ਢੰਡਾ ਦਾ ਬੀਤੇ ਸਨਿਚਰਵਾਰ 29 ਨਵੰਬਰ ਨੂੰ ਦਿਹਾਂਤ ਹੋ ਗਿਆ ¢ ਉਹ ਕੁਝ ਸਮੇਂ ਲਈ ਪੰਜਾਬ ਗਏ ਹੋਏ ਸਨ ¢ ਝਲਮਣ ਸਿੰਘ ਢੰਡਾ ਨੇ ਪੰਜਾਬ ਅਤੇ ਖਾਸ ਤੌਰ 'ਤੇ ਸਿੱਖ ਇਤਿਹਾਸ ਦੇ ਬਹੁਤ ਗੀਤ, ਕਵਿਤਾਵਾਂ ਅਤੇ ਵਾਰਾਂ ਲਿਖੀਆਂ, ਜਿਨ੍ਹਾਂ ਨੂੰ ਤਰਸੇਮ ਸਿੰਘ ਮੋਰਾਂਵਾਲੀ, ਸੁਖਸ਼ਿੰਦਰ ਸ਼ਿੰਦਾ ਅਤੇ ਬਹੁਤ ਸਾਰੇ ਢਾਡੀ ਜਥਿਆਂ ਵਲੋਂ ਗਾਇਆ ਗਿਆ¢ ਢੰਡਾ ਨੇ ਉੱਘੇ ਕੀਰਤਨੀਏ ਗਿਆਨ ਸਿੰਘ ਸੁਰਜੀਤ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ¢ ਢੰਡਾ ਨੇ ਆਪਣੇ ਗੀਤਾਂ ਦੀਆਂ ਕਿਤਾਬਾਂ ਵੀ ਪੰਥ ਦੀ ਝੋਲੀ ਪਾਈਆਂ ¢ ਮੌਜੂਦਾ ਸੰਘਰਸ਼ ਦੇ ਯੋਧਿਆ ਦਾ ਇਤਿਹਾਸ ਵੀ ਉਨ੍ਹਾਂ ਦੀ ਕਲਮ ਨੇ ਲਿਖਿਆ ¢ ਉਹ ਆਪਣੇ ਪਰਿਵਾਰ ਨਾਲ ਗ੍ਰੇਵਜ਼ੈਂਡ ਵਿਖੇ ਰਹਿ ਰਹੇ ਸਨ ¢ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਦੇ ਅਣਥੱਕ ਸੇਵਾਦਾਰ ਵਜੋਂ ਵੀ ਆਪਣੀਆਂ ਸੇਵਾਵਾਂ ਦਿੰਦੇ ਰਹੇ ¢ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਇੰਦੀ ਸਿੰਘ ਸੱਲ, ਦਵਿੰਦਰ ਸਿੰਘ ਭਿੰਦਾ ਮੁਠੱਡਾ, ਸਤਨਾਮ ਸਿੰਘ ਸੱਤਾ ਮੁਠੱਡਾ, ਰਸ਼ਪਾਲ ਸਿੰਘ ਪਾਲਾ ਸਹੋਤਾ, ਸੁਰਿੰਦਰ ਸਿੰਘ ਮਾਣਕ, ਗੁਰਪਾਲ ਸਿੰਘ ਉੱਪਲ, ਗ੍ਰੇਵਜ਼ੈਂਡ ਕਬੱਡੀ ਕਲੱਬ, ਇੰਗਲੈਂਡ ਕਬੱਡੀ ਫੈਡਰੇਸ਼ਨ ਪ੍ਰਧਾਨ ਕਰਮਜੀਤ ਸਿੰਘ ਕੰਮਾ ਅÏਜਲਾ, ਚੇਅਰਮੈਨ ਬਲਵਿੰਦਰ ਸਿੰਘ ਚੱਠਾ, ਗਾਇਕ ਸੁਖਸ਼ਿੰਦਰ ਸ਼ਿੰਦਾ, ਬਲਦੇਵ ਅÏਜਲਾ ਬੁਲਟ, ਸਿੱਖ ਫੈਡਰੇਸ਼ਨ ਯੂ.ਕੇ. ਦੇ ਭਾਈ ਅਮਰੀਕ ਸਿੰਘ ਗਿੱਲ, ਯੂਨਾਈਟਿਡ ਸਿੱਖ ਦਲ ਯੂ.ਕੇ. ਦੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ., ਸੰਤੋਖ ਸਿੰਘ ਢੇਸੀ ਆਦਿ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ ਹੈ¢

ਪਿਛਲੀ ਖ਼ਬਰ ਦੱਖਣੀ ਆਸਟ੍ਰੇਲੀਆ 'ਚ ਵੀਰਵਾਰ ਨੂੰ ਗਰਮੀ ਅਤੇ ਖੁਸ਼ਕ ਸਥਿਤੀਆਂ ਕਾਰਨ ਅੱਗ ਦਾ ਖ਼ਤਰਾ ਅਗਲੀ ਖ਼ਬਰ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਪਤਨੀ ਸਮੇਤ ਵੈਨਕੂਵਰ ਗੁਰੂ ਘਰ ਵਿਖੇ ਹੋਏ ਨਤਮਸਤਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।