02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸੜਕ ਹਾਦਸੇ ਵਿਚ 6 ਭਾਰਤੀਆਂ ਦੀਆਂ ਜਾਨਾਂ ਲੈਣ ਵਾਲੇ ਦੋਸ਼ੀ ਨੂੰ 65 ਸਾਲ ਕੈਦ

ਅਜੀਤ ਡੈਸਕ 21-11-2025
ਸੈਕਰਾਮੈਂਟੋ, 20 ਨਵੰਬਰ (ਹੁਸਨ ਲੜੋਆ ਬੰਗਾ)-2023 ਵਿਚ ਇਕ ਸੜਕ ਹਾਦਸੇ ਵਿਚ ਮਾਰੇ ਗਏ ਭਾਰਤੀ ਅਮਰੀਕੀ ਪਰਿਵਾਰ ਦੇ 6 ਜੀਆਂ ਦੇ ਮਾਮਲੇ ਵਿਚ ਟੈਕਸਾਸ ਦੀ ਇੱਕ ਅਦਾਲਤ ਨੇ 19 ਸਾਲਾ ਡਰਾਈਵਰ ਲਿਊਕ ਗੈਰਟ ਰੈਸਕਰ ਨੂੰ 65 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਜਿਸ ਸਮੇਂ ਹਾਦਸਾ ਹੋਇਆ ਰੈਸਕਰ ਦੀ ਉਮਰ 17 ਸਾਲ ਸੀ | 26 ਦਸੰਬਰ 2023 ਨੂੰ ਵਾਪਰੇ ਹਾਦਸੇ ਵਿਚ ਰੈਸਕਰ ਨੇ ਕਲੈਬਰਨ, ਟੈਕਸਾਸ ਨੇੜੇ ਹਾਈਵੇਅ 67 ਉਪਰ ਆਪਣਾ ਪਿੱਕਅੱਪ ਟਰੱਕ ਹਾਂਡਾ ਓਡੀਸੀ ਮਿਨੀ ਵੈਨ ਵਿਚ ਮਾਰਿਆ ਸੀ | ਹਾਦਸੇ ਵਿਚ ਇਰਵਿੰਗ ਵਾਸੀ 28 ਸਾਲਾ ਰਸ਼ੀ ਬਰੀ ਤੇ ਉਸ ਦੇ 5 ਰਿਸ਼ਤੇਦਾਰ ਮਾਰੇ ਗਏ ਸਨ ਜੋ ਜਾਰਜੀਆ ਤੋਂ ਵਾਪਸ ਆ ਰਹੇ ਸਨ | ਇਸ ਹਾਦਸੇ ਵਿਚ ਇਕੋ ਇੱਕ ਲੋਕੇਸ਼ ਪੋਟਾਬਾਥੂਲਾ ਬਚਿਆ ਸੀ ਜਦ ਕਿ ਉਸ ਦੀ ਪਤਨੀ, ਦੋ ਬੱਚੇ, ਚਚੇਰਾ ਭਰਾ ਤੇ ਇੱਕ ਹੋਰ ਰਿਸ਼ਤੇਦਾਰ ਮਾਰੇ ਗਏ ਸਨ | ਲੋਕੇਸ਼ ਵੀ ਸਦਾ ਲਈ ਅਪਾਹਜ਼ ਹੋ ਗਿਆ ਹੈ |

ਪਿਛਲੀ ਖ਼ਬਰ ਪਾਕਿ ਸਮੁੰਦਰ 'ਚ ਬਣਾ ਰਿਹਾ 'ਨਕਲੀ ਟਾਪੂ'; ਤੇਲ ਲਈ ਖੋਦੇ ਜਾਣਗੇ 25 ਖੂਹ <br/> ਅਗਲੀ ਖ਼ਬਰ ਤਰਨ ਤਾਰਨ ਹਲਕੇ ਦੀ ਉਪ ਚੋਣ 'ਚ ਪੰਥ ਵਿਰੋਧੀ ਤਾਕਤਾਂ ਦੀ ਨੈਤਿਕ ਹਾਰ ਹੋਈ-ਇੱਛਾ ਸਿੰਘ ਢੋਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।