06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸੁਪਰੀਮ ਸਿੱਖ ਕੌਂਸਲ ਯੂ.ਕੇ. ਵਲੋਂ ਬਰਤਾਨਵੀ ਸੰਸਦ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ <br/>

ਬਰਤਾਨੀਆ ਦੀ ਸੰਸਦ ਵਿਚ ਐਮ.ਪੀ. ਤਨਮਨਜੀਤ ਸਿੰਘ ਢੇਸੀ ਅਤੇ ਸਾਥੀ ਸੰਸਦ ਮੈਂਬਰਾਂ ਨਾਲ ਯੂ.ਕੇ. ਦੇ ਸਿੱਖ ਆਗੂ | ਤਸਵੀਰ-ਮਨਪ੍ਰੀਤ ਸਿੰਘ ਬੱਧਨੀ ਕਲਾਂ <br/> 21-11-2025
ਲੰਡਨ, 20 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸੁਪਰੀਮ ਸਿੱਖ ਕੌਂਸਲ ਯੂ.ਕੇ. ਵਲੋਂ ਬਰਤਾਨਵੀ ਸੰਸਦ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਐਮ.ਪੀ. ਤਨਮਨਜੀਤ ਸਿੰਘ ਢੇਸੀ ਦੇ ਯਤਨਾਂ ਸਦਕਾ ਕਰਵਾਇਆ ਗਿਆ | ਜਿਸ ਵਿਚ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ, ਯੂ.ਕੇ. ਭਰ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਦੇ ਨੁਮਾਇੰਦੇ, ਸਮਾਜ ਸੇਵੀ ਅਤੇ ਸਿੱਖ ਆਗੂ ਵੱਡੀ ਗਿਣਤੀ ਵਿਚ ਸ਼ਮਿਲ ਹੋਏ | ਸੁਪਰੀਮ ਸਿੱਖ ਕੌਂਸਲ ਯੂ.ਕੇ. ਨੇ ਨੌਵੇਂ ਗੁਰੂ ਤੇਗ਼ ਬਹਾਦਰ ਸਾਹਿਬ ਦੇ 350ਵੀ ਸ਼ਹੀਦੀ ਦਿਹਾੜੇ ਨੂੰ ਸ਼ਰਧਾਂਜਲੀ ਵਾਲੀ ਭਾਵਨਾ ਅਤੇ ਇਤਿਹਾਸਕ ਢੰਗ ਨਾਲ ਯਾਦ ਕਰਦਿਆਂ ਕਿਹਾ ਕਿ ਇਹ ਇਕ ਐਸਾ ਬਲੀਦਾਨ ਹੈ ਜੋ ਧਰਮਿਕ ਆਜ਼ਾਦੀ ਅਤੇ ਨੈਤਕੀ ਹਿੰਮਤ ਦਾ ਸਦੀਵੀਂ ਦੀਵਾ ਹੈ | ਸਮਾਗਮ ਦੀ ਸ਼ੁਰੂਆਤ ਭਾਈ ਸੇਵਾ ਸਿੰਘ ਲੱਲੀ ਨੇ ਗੁਰਬਾਣੀ ਜਾਪ ਨਾਲ ਕੀਤੀ | ਉਪਰੰਤ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਜੀ ਆਇਆਂ ਕਿਹਾ | ਵੱਖ-ਵੱਖ ਬੁਲਾਰਿਆਂ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਜੀਵਨ-ਕਥਾ, ਅਟੱਲਦਿ੍ੜਤਾ ਤੇ ਵਿਰਾਸਤ 'ਤੇ ਚਰਚਾ ਕੀਤੀ | ਭਾਈ ਸੁਰਿੰਦਰ ਸਿੰਘ ਜੰਡੂ ਜਨਰਲ ਸਕੱਤਰ ਸੁਪਰੀਮ ਸਿੱਖ ਕੌਂਸਲ, ਭਾਈ ਚੰਦਰ ਸ਼ੇਖਰ ਸਿੰਘ ਗੁਰੂ ਕਨਵੀਨਰ ਬੋਰਡ ਆਫ਼ ਜਥੇਦਾਰਾਂ, ਡਾ. ਦਲਜੀਤ ਸਿੰਘ ਵਿਰਕ, ਭਾਈ ਬਲਦੇਵ ਸਿੰਘ ਬੈਂਸ, ਭਾਈ ਦਿਲਬਾਗ ਸਿੰਘ ਬੋਲਾ ਨੇ 24 ਨਵੰਬਰ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਸਨਮਾਨ ਵਿਚ ਧਾਰਮਿਕ ਅਜ਼ਾਦੀ ਰਾਸ਼ਟਰੀ ਦਿਵਸ ਵਜੋਂ ਮਨਾਉਣ ਲਈ ਸਰਕਾਰੀ ਤੌਰ 'ਤੇ ਮਾਨਤਾ ਦੇਣ ਦੀ ਮੰਗ ਕੀਤੀ | ਸੁਪਰੀਮ ਸਿੱਖ ਕੌਂਸਲ ਯੂ.ਕੇ. ਨੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਜੀਵਨੀ, ਉਪਦੇਸ਼ਾਂ ਅਤੇ ਸ਼ਹਾਦਤ 'ਤੇ ਆਧਾਰਿਤ ਇੱਕ ਪੁਸਤਕ ਵੀ ਜਾਰੀ ਕੀਤੀ | ਐਮ.ਪੀ. ਰੂਥ ਕੈਡਬਰੀ, ਐਮ.ਪੀ. ਗੁਰਿੰਦਰ ਸਿੰਘ ਜੋਸਨ, ਐਮ.ਪੀ. ਜਸਵੀਰ ਸਿੰਘ ਅਥਵਾਲ, ਐਮ.ਪੀ. ਤਾਈਵੋ ਓਵਾਤੇਮੀ, ਐਮ.ਪੀ. ਅਬੇਨਾ ਓਪੋਂਗ-ਅਸਾਰੇ , ਐਮ.ਪੀ. ਬਾਯੋ ਅਲਾਬਾ, ਐਮ.ਪੀ. ਐਂਡੀ ਸਲਾਟਰ, ਐਮ.ਪੀ. ਕੇਟ ਓਸਾਮਰ , ਐਮ.ਪੀ. ਫਲੋਰੈਂਸ ਏਸ਼ਲੋਮੀ, ਐਮ.ਪੀ. ਟੂਲਿਪ ਸਿੱਦੀਕ ਆਦਿ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਸੁਪਰੀਮ ਸਿੱਖ ਕੌਂਸਲ ਯੂ.ਕੇ. ਨੇ ਐਮ.ਪੀ. ਤਨਮਨਜੀਤ ਸਿੰਘ ਢੇਸੀ ਦਾ ਵਿਸ਼ੇਸ਼ ਧੰਨਵਾਦ ਕੀਤਾ |

ਪਿਛਲੀ ਖ਼ਬਰ ਪ੍ਰਣਵੀ ਨੇ ਇਤਿਹਾਸ ਰਚਦਿਆਂ ਜਿੱਤਿਆ ਆਈ.ਜੀ.ਪੀ.ਐਲ. ਮੁੰਬਈ <br/> ਅਗਲੀ ਖ਼ਬਰ ਗੋਆ 'ਚ ਭਾਰਤ ਦੇ 56ਵੇਂ ਅੰਤਰਰਾਸ਼ਾਟਰੀ ਫ਼ਿਲਮ ਫੈਸਟੀਵਲ ਦਾ ਆਗਾਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।