19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਜੱਗੀ ਜੌਹਲ ਨੂੰ ਰਿਹਾਅ ਕਰਨ ਲਈ ਪ੍ਰਕਿਰਿਆ ਤੇਜ਼ ਕਰਨ ਦੀ ਲੋੜ-ਸਰਕਾਰ <br/>

ਅਜੀਤ ਡੈਸਕ 06-11-2025
ਲੰਡਨ/ਗਲਾਸਗੋ, 5 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਹਰਜੀਤ ਸਿੰਘ ਦੁਸਾਂਝ)-ਭਾਰਤੀ ਜੇਲ੍ਹ ਵਿਚ ਬੰਦ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੇ ਮਾਮਲੇ ਨੂੰ ਹੱਲ ਕਰਨ ਲਈ ਪ੍ਰਕਿਰਿਆਵਾਂ ਤੇਜ਼ ਕਰਨ ਦੀ ਲੋੜ ਹੈ, ਇਹ ਪ੍ਰਗਟਾਵਾ ਬਰਤਾਨਵੀ ਸਰਕਾਰ ਦੇ ਸੂਤਰਾਂ ਨੇ ਦਿੱਤਾ ਹੈ | ਗਲਾਸਗੋ ਨੇੜੇ ਡੰਬਰਟਨ ਦੇ ਸਿੱਖ ਕਾਰਕੰੁਨ ਜਗਤਾਰ ਸਿੰਘ ਜੌਹਲ ਨੂੰ 4 ਨਵੰਬਰ 2017 ਨੂੰ ਪੰਜਾਬ ਵਿਚ ਉਸਦੇ ਵਿਆਹ ਤੋਂ ਕੁਝ ਹਫ਼ਤੇ ਬਾਅਦ ਗਿ੍ਫਤਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਹੀ ਉਹ ਵੱਖ-ਵੱਖ ਮਾਮਲਿਆਂ ਵਿਚ ਸਲਾਖਾਂ ਪਿੱਛੇ ਹੈ | 38 ਸਾਲਾ ਜੌਹਲ ਇਸ ਸਾਲ ਇੱਕ ਕੇਸ 'ਚੋਂ ਬਰੀ ਹੋ ਗਿਆ ਸੀ | ਜੌਹਲ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਅਤੇ 2022 ਵਿਚ ਸੰਯੁਕਤ ਰਾਸ਼ਟਰ ਦੇ ਇੱਕ ਪੈਨਲ ਨੇ ਜੱਗੀ ਦੀ ਗਿ੍ਫਤਾਰੀ ਨੂੰ ਮਨਮਾਨੀ ਨਜ਼ਰਬੰਦੀ ਦੱਸਿਆ ਸੀ | ਜੱਗੀ ਦੇ ਪਰਿਵਾਰ ਤੇ ਕਾਨੂੰਨੀ ਮੁਹਿੰਮ ਸਮੂਹ ਰੀਪ੍ਰੀਵ ਨੇ ਇਸਨੂੰ ਰਾਜਨੀਤੀ ਤੋਂ ਪ੍ਰੇਰਿਤ ਕਿਹਾ ਹੈ ਕਿਉਂਕਿ ਉਸਨੇ ਭਾਰਤ ਵਿਚ ਸਿੱਖ ਭਾਈਚਾਰੇ ਨਾਲ ਹੋਏ ਵਿਵਹਾਰ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ | ਰੀਪ੍ਰੀਵ ਨੇ ਇੱਕ ਦਸਤਾਵੇਜ਼ ਸਾਂਝਾ ਕਰਕੇ ਦਾਅਵਾ ਕੀਤਾ ਹੈ ਪੰਜਾਬ ਪੁਲਿਸ ਤੋਂ ਜੱਗੀ ਜੌਹਲ ਦੇ ਵਿਆਹ ਦੀ ਅੰਗੂਠੀ ਤੇ ਸੋਨੇ ਦੀ ਚੇਨ ਗੁਆਚ ਗਈ ਹੈ ਜੋ ਉਸ ਨੂੰ ਪਹਿਲੀ ਵਾਰ ਗਿ੍ਫਤਾਰ ਕੀਤੇ ਜਾਣ 'ਤੇ ਜ਼ਬਤ ਕੀਤੀ ਸੀ | ਬਰਤਾਨਵੀ ਪ੍ਰਧਾਨ ਮੰਤਰੀ ਦੇ ਸਰਕਾਰੀ ਬੁਲਾਰੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰ ਕੀਰ ਸਟਾਰਮਰ ਨੇ ਪਿਛਲੇ ਮਹੀਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ 'ਜਗਤਾਰ ਸਿੰਘ ਜੌਹਲ ਸਮੇਤ ਕਈ ਮਾਮਲਿਆਂ ਨੂੰ ਉਠਾਇਆ ਹੈ' | ਬੁਲਾਰੇ ਨੇ ਅੱਗੇ ਕਿਹਾ ਕਿ 'ਅਸੀਂ ਭਾਰਤ ਸਰਕਾਰ ਨੂੰ ਆਪਣਾ ਪੱਖ ਸਪੱਸ਼ਟ ਕਰਦੇ ਰਹਿੰਦੇ ਹਾਂ ਅਤੇ ਜੱਗੀ ਜੌਹਲ ਦੇ ਤਸ਼ੱਦਦ ਦੇ ਦੋਸ਼ਾਂ ਦੀ ਜਾਂਚ ਵੀ ਹੋਣੀ ਚਾਹੀਦੀ ਹੈ |' ਜੱਗੀ ਦੀ ਪਤਨੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਜਗਤਾਰ ਤੋਂ ਇੰਨੇ ਲੰਬੇ ਸਮੇਂ ਤੋਂ ਵੱਖ ਹੋਣ ਦੇ ਦਰਦ ਨੂੰ ਬਿਆਨ ਕਰਨਾ ਅਸੰਭਵ ਹੈ | ਉਸ ਨੇ ਕਿਹਾ ਕਿ ਮੈਨੂੰ ਸੋਨੇ ਦੀ ਚੇਨ ਜਾਂ ਅੰਗੂਠੀ ਦੀ ਕੋਈ ਪ੍ਰਵਾਹ ਨਹੀਂ, ਮੈਂ ਸਿਰਫ਼ ਜਗਤਾਰ ਨੂੰ ਵਾਪਸ ਚਾਹੁੰਦੀ ਹਾਂ | ਜੱਗੀ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਨੇ ਕਿਹਾ ਕਿ ਹੁਣ ਤੱਕ ਸਪੱਸ਼ਟ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਦੋ ਵਿਅਕਤੀ ਹੀ ਜੱਗੀ ਦੀ ਰਿਹਾਈ ਨੂੰ ਸੰਭਵ ਬਣਾ ਸਕਦੇ ਹਨ | ਮੈਂ ਆਉਣ ਵਾਲੇ ਹਫ਼ਤਿਆਂ ਵਿਚ ਵਿਦੇਸ਼ ਮੰਤਰੀ ਯਵੇਟ ਕੂਪਰ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗਾ |

ਪਿਛਲੀ ਖ਼ਬਰ ਸ੍ਰੀਨਗਰ ਦੇ ਬਾਹਰਵਾਰ ਮੁਗਲ ਬਾਗ਼ ਦੇ ... ਅਗਲੀ ਖ਼ਬਰ ਸ਼ਰਮਾ, ਚੱਕਰਵਰਤੀ ਆਈ.ਸੀ.ਸੀ. ਪੁਰਸ਼ ਟੀ-20 ਰੈਂਕਿੰਗ ਵਿਚ ਸਿਖਰਲੇ ਸਥਾਨਾਂ 'ਤੇ ਕਾਬਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।