03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭਾਰਤ ਨੇ ਟੈਰਿਫ਼ 'ਚ ਕਟੌਤੀ ਦੀ ਕੀਤੀ ਸੀ ਪੇਸ਼ਕਸ਼, ਪਰ ਹੁਣ ਦੇਰ ਹੋ ਚੁੱਕੀ ਹੈ-ਟਰੰਪ ਦਾ ਦਾਅਵਾ

ਅਜੀਤ ਡੈਸਕ 02-09-2025
ਨਿਊਯਾਰਕ/ਵਾਸ਼ਿੰਗਟਨ, 1 ਸਤੰਬਰ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਨੇ ਹੁਣ ਆਪਣੇ ਟੈਰਿਫਾਂ 'ਚ ਕਟੌਤੀ ਕਰਨ ਦੀ ਪੇਸ਼ਕਸ਼ ਕੀਤੀ ਹੈ, ਪਰ ਹੁਣ ਦੇਰ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਭਾਰਤ ਆਪਣਾ ਜ਼ਿਆਦਾਤਰ ਤੇਲ ਅਤੇ ਫੌਜੀ ਉਤਪਾਦ ਰੂਸ ਤੋਂ ਖਰੀਦਦਾ ਹੈ ਅਤੇ ਅਮਰੀਕਾ ਤੋਂ ਬਹੁਤ ਘੱਟ ਖਰੀਦ ਕਰਦਾ ਹੈ | ਟਰੰਪ ਨੇ ਟਰੁਥ ਸੋਸ਼ਲ 'ਤੇ ਇਕ ਪੋਸਟ 'ਚ ਕਿਹਾ ਕਿ ਬਹੁਤ ਘੱਟ ਲੋਕ ਇਹ ਸਮਝਦੇ ਹਨ ਕਿ ਅਸੀਂ ਭਾਰਤ ਨਾਲ ਬਹੁਤ ਘੱਟ ਕਾਰੋਬਾਰ ਕਰਦੇ ਹਾਂ, ਪਰ ਉਹ ਸਾਡੇ ਨਾਲ ਬਹੁਤ ਜ਼ਿਆਦਾ ਕਾਰੋਬਾਰ ਕਰਦੇ ਹਨ | ਉਨ੍ਹਾਂ ਅੱਗੇ ਕਿਹਾ ਕਿ ਭਾਰਤ ਆਪਣੇ ਸਭ ਤੋਂ ਵੱਡੇ ਗ੍ਰਾਹਕ ਅਮਰੀਕਾ ਨੂੰ ਭਾਰੀ ਮਾਤਰਾ 'ਚ ਸਾਮਾਨ ਵੇਚਦਾ ਹੈ, ਪਰ ਅਸੀਂ ਉਨ੍ਹਾਂ ਨੂੰ ਬਹੁਤ ਘੱਟ ਸਾਮਾਨ ਵੇਚਦੇ ਹਾਂ, ਹੁਣ ਤੱਕ ਇਹ ਪੂਰੀ ਤਰ੍ਹਾਂ ਇਕਪਾਸੜ ਰਿਸ਼ਤਾ ਰਿਹਾ ਹੈ ਅਤੇ ਇਹ ਕਈ ਦਹਾਕਿਆਂ ਤੋਂ ਚਲਿਆ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਦੀ ਵਜ੍ਹਾ ਇਹ ਹੈ ਕਿ ਭਾਰਤ ਨੇ ਹੁਣ ਤੱਕ ਸਾਡੇ ਤੋਂ ਇੰਨੇ ਉੱਚ ਟੈਰਿਫ ਵਸੂਲੇ ਹਨ, ਜੋ ਕਿ ਕਿਸੇ ਵੀ ਦੇਸ਼ ਨਾਲੋਂ ਸਭ ਤੋਂ ਵੱਧ ਹਨ ਤੇ ਅਸੀਂ ਭਾਰਤ 'ਚ ਸਾਮਾਨ ਨਹੀਂ ਵੇਚ ਪਾ ਰਹੇ | ਟਰੰਪ ਨੇ ਕਿਹਾ ਕਿ ਭਾਰਤ ਨੇ ਹੁਣ ਆਪਣੇ ਟੈਰਿਫਾਂ ਨੂੰ ਪੂਰੀ ਤਰ੍ਹਾਂ ਘੱਟ ਕਰਨ ਦੀ ਪੇਸ਼ਕਸ਼ ਕੀਤੀ ਹੈ, ਪਰ ਹੁਣ ਦੇਰ ਹੋ ਚੁੱਕੀ ਹੈ | ਉਨ੍ਹਾਂ ਨੂੰ ਅਜਿਹਾ ਕਈ ਸਾਲ ਪਹਿਲਾਂ ਕਰਨਾ ਚਾਹੀਦਾ ਸੀ | ਟਰੰਪ ਦੀਆਂ ਟਿੱਪਣੀਆਂ ਉਦੋਂ ਆਈਆਂ ਹਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਆਨਜਿਨ 'ਚ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਤੋਂ ਇਲਾਵਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੀ ਚਰਚਾ ਕੀਤੀ |

ਪਿਛਲੀ ਖ਼ਬਰ ਬਰੈਂਪਟਨ 'ਚ 'ਤੀਆਂ ਦਾ ਮੇਲਾ' ਬੇਹੱਦ ਰੌਚਕ ਹੋ ਨਿੱਬੜਿਆ <br/> ਅਗਲੀ ਖ਼ਬਰ ਜਸਪਿ੍ਆ ਜੌਹਲ ਨੇ ਕੌਂਸਲਰ ਦੀ ਚੋਣ ਲੜਨ ਦਾ ਕੀਤਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।