30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਵੀਅਤਨਾਮ 'ਚ ਕਿਸ਼ਤੀ ਪਲਟਣ ਕਾਰਨ-37 ਮੌਤਾਂ

ਅਜੀਤ ਡੈਸਕ 21-07-2025

ਹਨੋਈ, 20 ਜੁਲਾਈ (ਏਜੰਸੀ)-ਵੀਅਤਨਾਮ ਦੇ ਹਾਲੋਂਗ ਬੇ 'ਚ ਬੀਤੇ ਦਿਨ ਇਕ ਵੱਡਾ ਹਾਦਸਾ ਵਾਪਰਿਆ | ਕਵਾਂਗ ਨਿਨਹ ਪ੍ਰਾਂਤ 'ਚ ਅਚਾਨਕ ਆਏ ਤੂਫਾਨ ਆਉਣ ਕਾਰਨ ਇਕ ਕਿਸ਼ਤੀ ਪਲਟ ਗਈ | ਇਸ 'ਚ ਵੱਡੀ ਗਿਣਤੀ 'ਚ ਸੈਲਾਨੀ ਸਵਾਰ ਸਨ | ਵੀਅਤਨਾਮ ਨਿਊਜ਼ ਏਜੰਸੀ ਦੇ ਅਨੁਸਾਰ, ਇਸ ਹਾਦਸੇ 'ਚ ਹੁਣ ਤੱਕ 37 ਲੋਕਾਂ ਦੀ ਮੌਤ ਹੋ ਗਈ ਹੈ | ਹਾਲਾਂਕਿ, ਬਚਾਅ ਕਾਰਜ ਅਜੇ ਵੀ ਜਾਰੀ ਹਨ | ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਹਾਦਸਾ ਸਨਿੱਚਰਵਾਰ ਦੁਪਹਿਰ ਲਗਭਗ 1:30 ਵਜੇ ਵਾਪਰਿਆ, ਜਦੋਂ ਕਿਸ਼ਤੀ ਨੂੰ ਇਕ ਤੇਜ਼ ਤੂਫਾਨ ਦਾ ਸਾਹਮਣਾ ਕਰਨਾ ਪਿਆ | ਹਾਦਸੇ ਦੇ ਸਮੇਂ, ਕਿਸ਼ਤੀ 'ਚ 48 ਯਾਤਰੀ ਸਵਾਰ ਸਨ | ਇਨ੍ਹਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਤੇ ਬੱਚੇ ਦੱਸੇ ਜਾ ਰਹੇ ਹਨ |

ਪਿਛਲੀ ਖ਼ਬਰ ਸ੍ਰੀਸ਼ੰਕਰ ਨੇ ਪੁਰਤਗਾਲ 'ਚ ਲੰਬੀ ਛਾਲ ਦਾ ਜਿੱਤਿਆ ਖਿਤਾਬ ਅਗਲੀ ਖ਼ਬਰ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਖੇਡ ਵਿਰਾਸਤ ਨੂੰ ਸਾਂਭਣ ਦੀ ਲੋੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।