24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਜਸਪ੍ਰੀਤ ਕੌਰ ਸੁੰਨੜ ਬਿ੍ਟਿਸ਼ ਕੋਲੰਬੀਆ ਦੀ ਕੈਬਨਿਟ ਮੰਤਰੀ ਬਣੀ

ਅਜੀਤ ਡੈਸਕ 19-07-2025
ਐਬਟਸਫੋਰਡ/ਸਰੀ, 18 ਜੁਲਾਈ (ਗੁਰਦੀਪ ਸਿੰਘ ਗਰੇਵਾਲ, ਸੰਦੀਪ ਸਿੰਘ ਧੰਜੂ)-ਬਿ੍ਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਈਬੀ ਨੇ ਅੱਜ ਆਪਣੇ ਮੰਤਰੀ ਮੰਡਲ ਵਿਚ ਫੇਰਬਦਲ ਕਰਦੇ ਹੋਏ ਪੰਜਾਬਣ ਵਿਧਾਇਕਾ ਜਸਪ੍ਰੀਤ ਕੌਰ 'ਜੱਸੀ' ਸੁੰਨੜ ਨੂੰ ਕੈਬਨਿਟ ਮੰਤਰੀ ਬਣਾਇਆ ਹੈ | ਜਸਪ੍ਰੀਤ ਕੌਰ ਨੂੰ ਪੋਸਟ ਸੈਕੰਡਰੀ ਸਿੱਖਿਆ ਅਤੇ ਭਵਿੱਖ ਦੇ ਹੁਨਰ ਦਾ ਮੰਤਰੀ ਬਣਾਇਆ ਹੈ | ਜਦ ਕਿ ਕੈਬਨਿਟ ਮੰਤਰੀ ਰਵੀ ਕਾਹਲੋਂ ਦਾ ਮਹਿਕਮਾ ਬਦਲਿਆ ਗਿਆ ਹੈ | ਰਵੀ ਕਾਹਲੋਂ ਪਹਿਲਾਂ ਹਾਊਸਿੰਗ ਤੇ ਮਿਉਂਸਪਲ ਅਫੇਰਜ਼ ਦੇ ਮੰਤਰੀ ਸਨ ਤੇ ਹੁਣ ਉਨ੍ਹਾਂ ਨੂੰ ਨੌਕਰੀਆਂ ਤੇ ਆਰਥਿਕ ਵਿਕਾਸ ਦਾ ਮੰਤਰਾਲਾ ਦਿੱਤਾ ਗਿਆ ਹੈ | 8 ਮਹੀਨੇ ਪਹਿਲਾਂ ਬਣੀ ਡੇਵਿਡ ਈਬੀ ਦੀ ਸਰਕਾਰ ਦੀ ਕੈਬਨਿਟ ਦੀ ਇਹ ਪਹਿਲੀ ਫੇਰਬਦਲ ਹੈ | ਜ਼ਿਲ੍ਹਾ ਜਲੰਧਰ ਦੀ ਨੂਰਮਹਿਲ ਤਹਿਸੀਲ ਦੇ ਪਿੰਡ ਸੁੰਨੜ ਕਲਾਂ ਦੇ ਹਰਮੇਲ ਸਿੰਘ ਸੁੰਨੜ ਦੀ ਧੀ ਤੇ ਮਨੁੱਖੀ ਅਧਿਕਾਰਾਂ ਦੀ ਉੱਘੀ ਵਕੀਲ ਰਹੀ ਜਸਪ੍ਰੀਤ ਕੌਰ 19 ਅਕਤੂਬਰ, 2024 ਨੂੰ ਪਹਿਲੀ ਵਾਰ ਵਿਧਾਇਕਾ ਚੁਣੀ ਗਈ ਸੀ ਤੇ ਨਵੰਬਰ ਵਿਚ ਉਸ ਨੂੰ ਨਸਲਵਾਦ ਦੇ ਖ਼ਿਲਾਫ਼ ਪਹਿਲਕਦਮੀ ਬਾਰੇ ਸੰਸਦੀ ਸਕੱਤਰ ਬਣਾਇਆ ਗਿਆ ਸੀ |


ਪਿਛਲੀ ਖ਼ਬਰ ਡਾ. ਸੁੱਖੀ ਵਲੋਂ ਢਾਹਾਂ ਕਲੇਰਾਂ ਵਿਖੇ ਨਵੀਂ ਲਿੰਕ ਸੜਕ ਦਾ ਨਿਰਮਾਣ ਕਾਰਜ ਆਰੰਭ <br/> ਅਗਲੀ ਖ਼ਬਰ ਜਲਿ੍ਹਆਂਵਾਲਾ ਬਾਗ ਕਤਲੇਆਮ ਲਈ ਮੁਆਫ਼ੀ ਮੰਗਣ ਲਈ ਬਰਤਾਨੀਆ ਦੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਪੱਤਰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।