20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਟੈਸਲਾ ਨੇ ਮੁੰਬਈ 'ਚ ਖੋਲਿ੍ਹਆ ਪਹਿਲਾ ਸਟੋਰ <br/>

ਅਜੀਤ ਡੈਸਕ 16-07-2025
ਮੁੰਬਈ, 15 ਜੁਲਾਈ (ਪੀ.ਟੀ.ਆਈ.)-ਕੌਮਾਂਤਰੀ ਈ.ਵੀ. ਦਿੱਗਜ ਟੈਸਲਾ ਨੇ ਮੁੰਬਈ 'ਚ ਮੇਕਰ ਮੈਕਸਿਟੀ ਕਮਰਸ਼ੀਅਲ ਕੰਪਲੈਕਸ ਵਿਖੇ ਆਪਣੇ ਪਹਿਲੇ ਸਟੋਰ ਦੀ ਸ਼ੁਰੂਆਤ ਦੇ ਨਾਲ ਭਾਰਤ 'ਚ ਅਧਿਕਾਰਤ ਤੌਰ 'ਤੇ ਪ੍ਰਵੇਸ਼ ਕਰ ਦਿੱਤਾ ਹੈ | ਇਸ ਸਟੋਰ ਦਾ ਉਦਘਾਟਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਹੋਰ ਪਤਵੰਤਿਆਂ ਦੀ ਮੌਜੂਦਗੀ 'ਚ ਕੀਤਾ | ਇਸ ਸਮਾਗਮ 'ਚ ਬੋਲਦੇ ਹੋਏ ਫੜਨਵੀਸ ਨੇ ਕਿਹਾ ਕਿ ਰਾਜ ਸਰਕਾਰ ਟੈਸਲਾ ਨੂੰ ਭਾਰਤ 'ਚ ਆਪਣੀਆਂ ਖੋਜ ਤੇ ਵਿਕਾਸ ਅਤੇ ਨਿਰਮਾਣ ਸਹੂਲਤਾਂ ਸਥਾਪਤ ਕਰਦੇ ਦੇਖਣਾ ਚਾਹੁੰਦੀ ਹੈ ਅਤੇ ਕੌਮਾਂਤਰੀ ਈ.ਵੀ. ਮੇਜਰ ਨੂੰ ਆਪਣੀ ਯਾਤਰਾ 'ਚ ਇਕ ਭਾਈਵਾਲ ਵਜੋਂ ਸੂਬੇ ਨੂੰ ਵਿਚਾਰਨ ਲਈ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਅਸੀਂ ਭਾਰਤ 'ਚ ਖੋਜ ਤੇ ਵਿਕਾਸ ਅਤੇ ਨਿਰਮਾਣ ਹੁੰਦਾ ਦੇਖਣਾ ਚਾਹੁੰਦੇ ਹਾਂ | ਮੈਨੂੰ ਯਕੀਨ ਹੈ ਕਿ ਟੈਸਲਾ ਇਸ ਬਾਰੇ ਢੁਕਵੇਂ ਪੜਾਅ 'ਤੇ ਸੋਚੇਗਾ | ਪਿਛਲੇ ਹਫ਼ਤੇ, ਐਲੋਨ ਮਸਕ ਦੁਆਰਾ ਸਥਾਪਿਤ ਕੰਪਨੀ ਦੀ ਭਾਰਤੀ ਸਹਾਇਕ ਕੰਪਨੀ ਟੈਸਲਾ ਇੰਡੀਆ ਮੋਟਰਜ਼ ਐਂਡ ਐਨਰਜੀ ਪ੍ਰਾਈਵੇਟ ਲਿਮਟਿਡ ਨੂੰ ਅੰਧੇਰੀ ਸਥਿਤ ਖੇਤਰੀ ਆਵਾਜਾਈ ਦਫ਼ਤਰ (ਆਰਟੀਓ) ਤੋਂ ਵਪਾਰ ਸਰਟੀਫਿਕੇਟ ਪ੍ਰਾਪਤ ਹੋਇਆ ਸੀ | ਅਜਿਹਾ ਸਰਟੀਫਿਕੇਟ ਕੰਪਨੀ ਨੂੰ ਆਪਣੇ ਵਾਹਨਾਂ ਦਾ ਪ੍ਰਦਰਸ਼ਨ ਕਰਨ, ਟੈਸਟ ਡਰਾਈਵ ਕਰਨ ਤੇ ਵਿਕਰੀ ਸ਼ੁਰੂ ਕਰਨ ਦੀ ਆਗਿਆ ਦਿੰਦਾ ਹੈ | ਕੇਂਦਰੀ ਮੋਟਰ ਵਾਹਨ ਨਿਯਮਾਂ ਦੇ ਤਹਿਤ ਵਾਹਨ ਡੀਲਰ ਜਾਂ ਨਿਰਮਾਤਾ ਜੋ ਟਰਾਇਲ ਜਾਂ ਪ੍ਰਚਾਰ ਗਤੀਵਿਧੀਆਂ ਲਈ ਗੈਰ-ਰਜਿਸਟਰਡ ਵਾਹਨ ਚਲਾਉਣਾ ਚਾਹੁੰਦੇ ਹਨ ਲਈ ਵਪਾਰ ਸਰਟੀਫਿਕੇਟ ਇਕ ਜ਼ਰੂਰੀ ਲੋੜ ਹੈ |

ਪਿਛਲੀ ਖ਼ਬਰ ਹਾਈ ਕੋਰਟ ਨੇ ਯਸ਼ ਦਿਆਲ ਦੀ ਜਿਨਸੀ ਸ਼ੋਸ਼ਣ ਮਾਮਲੇ 'ਚ ਗਿ੍ਫ਼ਤਾਰੀ 'ਤੇ ਰੋਕ ਲਗਾਈ ਅਗਲੀ ਖ਼ਬਰ ਸਿੱਖ ਐਵਾਰਡ 2025 ਸਮਾਰੋਹ ਪਹਿਲੀ ਨਵੰਬਰ ਨੂੰ ਵੈਨਕੂਵਰ 'ਚ- ਡਾ. ਨਵਦੀਪ ਸਿੰਘ ਬਾਂਸਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।