28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਗੀਤ

ਅਜੀਤ ਡੈਸਕ 20-07-2025

ਸਹੁੰ ਤੇਰੀ ਛੱਡ ਜਾਵਣ ਦੇ।
ਪੈਣ ਛਰਾਟੇ ਸਾਵਣ ਦੇ।
ਠੰਡੀਆਂ ਠਾਰ ਹਵਾਵਾਂ ਨੇ।
ਚੰੜ੍ਹੀਆਂ ਘੋਰ ਘਟਾਵਾਂ ਨੇ।
ਗੀਤ ਖੁਸ਼ੀ ਦੇ ਗਾਵਣ ਦੇ।
ਪੈਣ ਛਰਾਟੇ ਸਾਵਣ ਦੇ।
ਹੁੰਮਸ ਤਪਸ਼ ਚੁਮਾਸੇ ਨੇ।
ਗਰਮੀ ਦੇ ਧਰਵਾਸੇ ਨੇ।
ਸਾਹ ਕੁਝ ਸੌਖਾ ਆਵਣ ਦੇ।
ਪੈਣ ਛਰਾਟੇ ਸਾਵਣ ਦੇ।
ਬੱਚਿਆਂ ਦੇ ਮੁਟਿਆਰਾਂ ਨੂੰ।
ਖਿੜ ਰਹੇ ਗੁਲਜ਼ਾਰਾਂ ਨੂੰ।
ਮਸਤੀ ਵਿਚ ਨਹਾਵਣ ਦੇ।
ਪੈਣ ਛਰਾਟੇ ਸਾਵਣ ਦੇ।
ਸ਼ੁਭ ਅਸੀਸਾਂ ਮਾਲੀ ਨੂੰ।
ਫਸਲਾਂ ਤੇ ਹਰਿਆਲੀ ਨੂੰ।
ਸੋਨਾ ਹੋਰ ਉਗਾਵਣ ਦੇ।
ਪੈਣ ਛਰਾਟੇ ਸਾਵਣ ਦੇ।
ਕਾਗਜ਼ ਵਾਲੀ ਬੇੜੀ ਹੈ।
ਬੱਚਿਆਂ ਨੀਰ 'ਚ ਰੇੜੀ ਹੈ।
ਸ਼ੋਰ ਸ਼ਰਾਬਾ ਪਾਵਣ ਦੇ।
ਪੈਣ ਛਰਾਟੇ ਸਾਵਣ ਦੇ
ਗਿੱਧੇ ਪੀਂਘਾਂ ਤੀਜ ਦੀਆਂ।
ਪੁੰਨਿਆਂ ਤੀਕਰ ਰੀਝ ਦੀਆਂ।
ਖੀਰਾਂ ਪੂੜੇ ਖਾਵਣ ਦੇ।
ਪੈਣ ਛਰਾਟੇ ਸਾਵਣ ਦੇ।
ਜ਼ਿੰਦਾ ਰਹਿਣਾ ਸੱਭਿਆਚਾਰ।
ਦੇਸ਼ ਵਿਦੇਸ਼ਾਂ ਵਿਚ ਪ੍ਰਚਾਰ।
ਇਹ ਤਿਉਹਾਰ ਮਨਾਵਣ ਦੇ।
ਪੈਣ ਛਰਾਟੇ ਸਾਵਣ ਦੇ।
ਧੁੱਪਾਂ ਛਾਂਵਾਂ ਕਹਿਣਗੀਆਂ।
ਕੌਮਾਂ ਜ਼ਿੰਦਾ ਰਹਿਣਗੀਆਂ।
'ਬਾਲਮ' ਨੂੰ ਸਮਝਾਵਣ ਦੇ।
ਪੈਣ ਛਰਾਟੇ ਸਾਵਣ ਦੇ।

* ਬਲਵਿੰਦਰ ਬਾਲਮ ਗੁਰਦਾਸਪੁਰ *

ਉਂਕਾਰ ਨਗਰ ਗੁਰਦਾਸਪੁਰ।
ਫੋਨ : 98156-25409

ਪਿਛਲੀ ਖ਼ਬਰ var ਅਗਲੀ ਖ਼ਬਰ 'ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।