11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸ੍ਰੀ ਬਾਲਾ ਜੀ ਲੰਗਰ ਕਮੇਟੀ ਨੇ ਸ੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ <br/>

ਧਾਰਮਿਕ ਸਮਾਗਮ ਮੌਕੇ ਨਗਰ ਕੌਂਸਲ ਪ੍ਰਧਾਨ ਡਾ. ਸੋਨਿਕਾ ਬਾਂਸਲ ਤੇ ਡਾ. ਬਾਲ ਚੰਦ ਬਾਂਸਲ ਨੂੰ ਧਾਰਮਿਕ ਤਸਵੀਰ ਦੇ ਕੇ ਸਨਮਾਨਿਤ ਕਰਦੇ ਹੋਏ ਕਮੇਟੀ ਮੈਂਬਰ | ਤਸਵੀਰ : ਪ੍ਰਵੀਨ ਗਰਗ <br/> 26-12-2025
ਤਪਾ ਮੰਡੀ, 25 ਦਸੰਬਰ (ਪ੍ਰਵੀਨ ਗਰਗ)-ਸ੍ਰੀ ਬਾਲਾ ਜੀ ਲੰਗਰ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸਾਲ ਦੇ ਆਗਮਨ ਮੌਕੇ ਸਾਲਾਸਰ ਧਾਮ (ਰਾਜਸਥਾਨ) ਵਿਖੇ ਲੰਗਰ ਲਗਾਇਆ ਜਾ ਰਿਹਾ ਹੈ, ਜਿਸ ਸਬੰਧੀ ਲੰਗਰ ਦੀ ਸ਼ੁਰੂਆਤ ਤੋਂ ਪਹਿਲਾਂ ਕਮੇਟੀ ਵਲੋਂ ਤਪਾ ਦੇ ਬਾਲਮੀਕੀ ਚੌਂਕ ਨਜ਼ਦੀਕ ਸ਼੍ਰੀ ਬਾਲਾ ਜੀ ਦੇ ਸੁੰਦਰ ਕਾਂਡ ਦੇ ਪਾਠ ਕਰਵਾਏ ਗਏ | ਇਸ ਮੌਕੇ ਪੰਡਿਤ ਪ੍ਰਦੀਪ ਸ਼ਰਮਾ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਪੂਜਾ ਦੀ ਰਸਮ ਨਗਰ ਕੌਂਸਲ ਪ੍ਰਧਾਨ ਡਾ: ਸੋਨਿਕਾ ਬਾਂਸਲ ਅਤੇ ਡਾ: ਬਾਲ ਚੰਦ ਬਾਂਸਲ ਤੋਂ ਪਰਿਵਾਰ ਸਮੇਤ ਅਦਾ ਕਰਵਾਈ | ਸ਼੍ਰੀ ਸੁੰਦਰ ਕਾਂਡ ਮੌਕੇ ਮਹੰਤ ਅਵਧ ਕਿਸ਼ੋਰ ਨੇ ਪ੍ਰਭੂ ਦੇ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ | ਜਾਣਕਾਰੀ ਦਿੰਦੇ ਹੋਏ ਲੰਗਰ ਕਮੇਟੀ ਦੇ ਸੇਵਾਦਾਰ ਬਾਲੀ ਮੌੜ, ਪ੍ਰਦੀਪ ਮੌੜ ਅਤੇ ਉਗਰ ਸੈਨ ਮੋੜ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਨ੍ਹਾਂ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ 30, 31 ਦਸੰਬਰ ਅਤੇ 1 ਜਨਵਰੀ ਸ੍ਰੀ ਸਾਲਾਸਰ ਧਾਮ ਵਿਖੇ ਲੰਗਰ ਲਗਾਇਆ ਜਾਵੇਗਾ | ਜਿਸ ਸਬੰਧੀ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਮੌਕੇ ਸਮੂਹ ਕਮੇਟੀ ਮੈਂਬਰਾਂ ਨੇ ਨਗਰ ਕੌਂਸਲ ਪ੍ਰਧਾਨ ਡਾ: ਸੋਨਿਕਾ ਬਾਂਸਲ ਤੇ ਡਾ: ਬਾਲ ਚੰਦ ਬਾਂਸਲ ਨੂੰ ਧਾਰਮਿਕ ਤਸਵੀਰ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਡਾ: ਅਜੇ ਬਾਂਸਲ, ਰਜਿੰਦਰ ਕੁਮਾਰ ਢਿਲਵਾਂ, ਧੀਰਜ ਬਹਾਵਲਪੁਰੀਆ, ਟੈਣੀ ਮੋੜ, ਨਿੱਕਾ ਮੋੜ ਦੀਪੂ ਮੋੜ, ਭੋਲਾ ਮੋੜ, ਡਾ: ਮਿੱਠੂ ਬਰਨਾਲੇ ਵਾਲੇ, ਰਤਨ ਕੁਮਾਰ, ਡਾਕਟਰ ਭੋਲਾ, ਰਵੀ ਮੌੜ ਆਦਿ ਸ਼ਰਧਾਲੂ ਮੌਜੂਦ ਸਨ |

ਪਿਛਲੀ ਖ਼ਬਰ ਪਿੰਡ ਕੈਰੇ ਵਿਖੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਭੰਗੂ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ <br/> ਅਗਲੀ ਖ਼ਬਰ ਮਹਿਲ ਕਲਾਂ ਤਹਿਸੀਲ ਦਫ਼ਤਰ 'ਚ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਖ਼ਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।