ਬਰਨਾਲਾ, 3 ਦਸੰਬਰ (ਅਸ਼ੋਕ ਭਾਰਤੀ)-ਬਾਬਾ ਅਰਜਨ ਸਿੰਘ ਯਾਦਗਾਰ ਭਵਨ ਬਰਨਾਲਾ ਵਿਖੇ ਸੀ.ਪੀ.ਆਈ. ਦੀਆਂ ਜ਼ਿਲ੍ਹਾ ਪੱਧਰੀ ਮੀਟਿੰਗ ਕਾਮਰੇਡ ਸੁਖਜੰਟ ਸਿੰਘ ਅਤੇ ਜਗਰਾਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਸੂਬਾ ਪਾਰਟੀ ਵਲੋਂ ਬਤੌਰ ਰਿਜਰਵਰ ਸ਼ਮੂਲੀਅਤ ਕੀਤੀ | ਇਜਲਾਸ ਦੌਰਾਨ ਡੈਲੀਗੇਟ ਸੁਖਜੰਟ ਸਿੰਘ, ਜਗਰਾਜ ਸਿੰਘ ਰਾਮਾ, ਧਰਮ ਸਿੰਘ, ਕਿਸਾਨ ਆਗੂ ਵਰਿੰਦਰ ਸਿੰਘ ਭੁਰਜੀ, ਸਰਬਜੀਤ ਕੌਰ ਰੂੜੇਕੇ, ਪਰਮਜੀਤ ਸਿੰਘ ਮਹਿਲ ਕਲਾਂ ਨੇ ਭਾਗ ਲਿਆ | ਇਜਲਾਸ ਦੌਰਾਨ ਪਿਛਲੇ ਤਿੰਨ ਸਾਲ ਦੀ ਜ਼ਿਲ੍ਹਾ ਕੌਂਸਲ ਨੇ ਆਪਣੀ 21 ਮੈਂਬਰੀ ਕੌਂਸਲ ਬਣਾਉਣ ਦੀ ਤਜਵੀਜ ਡੈਲੀਗੇਟ ਵਲੋਂ ਪਾਸ ਕੀਤੀ ਗਈ | ਜ਼ਿਲ੍ਹਾ ਕੌਂਸਲ ਨੇ ਤਿੰਨ ਸਾਲਾਂ ਲਈ ਜ਼ਿਲ੍ਹਾ ਸਕੱਤਰ ਖੁਸ਼ੀਆ ਸਿੰਘ ਨੂੰ ਦੁਬਾਰਾ ਸਰਬਸੰਮਤੀ ਨਾਲ ਜ਼ਿਲ੍ਹਾ ਸਕੱਤਰ ਚੁਣਿਆ ਗਿਆ | ਸੁਖਜੰਟ ਸਿੰਘ ਅਤੇ ਜਗਰਾਜ ਸਿੰਘ ਰਾਮਾ ਨੂੰ ਮੀਤ ਸਕੱਤਰ ਚੁਣਿਆ ਗਿਆ | ਇਸ ਮੌਕੇ ਜ਼ਿਲ੍ਹਾ ਸਕੱਤਰ ਖ਼ੁਸ਼ੀਆ ਸਿੰਘ ਨੇ ਆਪਣੇ ਪਿਛਲੇ ਤਿੰਨ ਸਾਲ ਦੀ ਕਾਰਜਕਾਰੀ ਦੀ ਰਿਪੋਰਟ ਪੇਸ਼ ਕੀਤੀ | ਜੋ ਡੈਲੀਗੇਟ ਵਲੋਂ ਸਰਬਸੰਮਤੀ ਨਾਲ ਪਾਸ ਕੀਤੀ ਗਈ |