23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਗੁਰਮਤਿ ਸਮਾਗਮ ਕਰਵਾਇਆ

ਅਜੀਤ ਡੈਸਕ 04-12-2025
ਭਵਾਨੀਗੜ੍ਹ, 3 ਦਸੰਬਰ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਭੱਟੀਵਾਲ ਕਲ੍ਹਾਂ ਦੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਸੰਤ ਬਾਬਾ ਗੁਲਾਬ ਸਿੰਘ ਜੀ ਦੀ ਯਾਦ ਵਿਚ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਗੁਰਮੁਖ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਸਬੰਧੀ ਦੌਰਾਨ ਬਾਬਾ ਰਵਿੰਦਰ ਸਿੰਘ ਜੋਨੀ ਨਾਨਕਸਰ ਵਾਲਿਆਂ ਵਲੋਂ ਦੀਵਾਨ ਸਜਾਏ ਗਏ | ਦਮਦਮੀ ਟਕਸਾਲ ਵਲੋਂ ਅੰਮਿ੍ਤ ਸੰਚਾਰ ਕਰਵਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਗੁਰੂ ਵਾਲੀਆਂ ਬਣੀਆਂ | ਇਸ ਸਮਾਗਮ ਮੌਕੇ 'ਤੇ ਲਗਾਏ ਖ਼ੂਨਦਾਨ ਕੈਂਪ ਦੌਰਾਨ ਵੱਡੀ ਗਿਣਤੀ ਖ਼ੂਨਦਾਨ ਕੀਤਾ ਅਤੇ ਦਸਤਾਰ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਦੌਰਾਨ ਮਨਜੀਤ ਸਿੰਘ ਭੱਟੀਵਾਲ ਕਲਾਂ ਆਸਟੇ੍ਰਲੀਆ, ਬਿੱਕਰ ਸਿੰਘ ਬਾਸੀਅਰਖ, ਮੱਖਣ ਸਿੰਘ ਭੱਟੀਵਾਲ ਕਲਾਂ , ਤਰਸੇਮ ਲਾਲ, ਸੁਰਜੀਤ ਸਿੰਘ ਖ਼ਜ਼ਾਨਚੀ, ਰਾਮ ਸਿੰਘ, ਰਣਜੀਤ ਸਿੰਘ, ਜੂਪਾ ਸਿੰਘ, ਬਲਜੀਤ ਸਿੰਘ, ਬਲਕਾਰ ਸਿੰਘ ਪੇਂਟਰ, ਮਲਕੀਤ ਸਿੰਘ ਖਨਾਲ ਕਲਾਂ, ਗੁਰਜੀਤ ਸਿੰਘ ਮੈਂਬਰ, ਗੁਰਮੀਤ ਸਿੰਘ ਮੰਤਰੀ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ ਫ਼ੌਜੀ ਅਤੇ ਦੀਨ ਦਿਆਲ ਤੋਂ ਇਲਾਵਾ ਇਲਾਕੇ ਦੇ ਆਗੂ ਅਤੇ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਅੰਗੀਠੀ, ਕੋਲੇ ਵਾਲਾ ਹੀਟਰ, ਜਾਂ ਕਿਸੇ ਵੀ ਬਾਲਣ-ਅਧਾਰਿਤ ਹੀਟਰ ਲਾ ਕੇ ਬੰਦ ਕਮਰਿਆਂ 'ਚ ਸੌਣ ਤੋਂ ਸਖ਼ਤੀ ਨਾਲ ਕੀਤਾ ਜਾਵ... ਅਗਲੀ ਖ਼ਬਰ ਸਲਾਇਟ ਵਿਖੇ ਵਿਦਿਆਰਥਣ 'ਤੇ ਹਮਲੇ ਦਾ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।