ਟੱਲੇਵਾਲ, 3 ਦਸੰਬਰ (ਸੋਨੀ ਚੀਮਾ)-ਪਿੰਡ ਟੱਲੇਵਾਲ ਵਿਖੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਇਕਾਈ ਟੱਲੇਵਾਲ ਦੀ ਚੋਣ ਕੀਤੀ ਗਈ | ਜਿਸ ਵਿਚ ਇਕਾਈ ਪ੍ਰਧਾਨ ਮਹਿੰਦਰ ਸਿੰਘ ਟੱਲੇਵਾਲ, ਸਕੱਤਰ ਜਗਦੀਸ਼ ਸਿੰਘ ਟੱਲੇਵਾਲ, ਖ਼ਜ਼ਾਨਚੀ ਸੁਦਾਗਰ ਸਿੰਘ ਟੱਲੇਵਾਲ, ਚਮਕੌਰ ਸਿੰਘ ਟੱਲੇਵਾਲ, ਸੁਖਪਾਲ ਸਿੰਘ ਟੱਲੇਵਾਲ, ਅਮਨਦੀਪ ਸਿੰਘ ਟੱਲੇਵਾਲ, ਜਗਦੇਵ ਸਿੰਘ ਟੱਲੇਵਾਲ ਕਮੇਟੀ ਮੈਂਬਰ ਦੀ ਸਰਵਸੰਮਤੀ ਨਾਲ ਚੁਣੇ ਗਏ | ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ: ਦਰਸ਼ਨਪਾਲ ਨੇ ਸਰਕਾਰ ਦੀਆਂ ਕਿਸਾਨ ਵਿਰੋਧੀ ਅਤੇ ਮਾਰੂ ਨੀਤੀਆਂ ਦਾ ਜ਼ਿਕਰ ਕਰਦਿਆਂ ਯੂਨੀਅਨ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਸਿਰਫ਼ ਜੱਥੇਬੰਦੀ ਅਤੇ ਇਕਜੁੱਟਤਾ ਹੀ ਕਿਸਾਨਾਂ ਨੂੰ ਬਚਾ ਸਕਦੀ ਹੈ | ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਸੈਕਟਰ ਅਤੇ ਹੋਰਨਾਂ ਪਬਲਿਕ ਅਦਾਰਿਆਂ ਨੂੰ ਕਾਰਪੋਰੇਟ ਘਰਾਨਿਆਂ ਦੇ ਹਵਾਲੇ ਕਰਨ ਲਈ ਨਵੀਆਂ ਨੀਤੀਆਂ ਤਿਆਰ ਕਰ ਰਹੀ ਹੈ, ਜੋ ਦੇਸ਼ ਦੇ ਹਿਤਾਂ ਵਿਰੁੱਧ ਹਨ | ਇਸ ਮੌਕੇ ਜੁਗਰਾਜ ਸਿੰਘ ਟੱਲੇਵਾਲ ਕਨਵੀਨਰ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ, ਲਖਵੀਰ ਸਿੰਘ ਦੁੱਲਮਸਰ (ਬਲਾਕ ਸ਼ਹਿਣਾ ਪ੍ਰਧਾਨ), ਬੰਤ ਸਿੰਘ ਭਦੌੜ, ਸੋਮਨਾਥ (ਪ੍ਰਧਾਨ ਇਕਾਈ ਧਨੌਲਾ), ਭਜਨ ਸਿੰਘ ਜ਼ਿਲ੍ਹਾ ਸਕੱਤਰ ਮਾਨਸਾ, ਸੁਦਾਗਰ ਸਿੰਘ ਆਗੂ ਦਲਿਤ ਤੇ ਮਜ਼ਦੂਰ ਮੁਕਤੀ ਮੋਰਚਾ, ਡਾ: ਗੁਰਜੀਤ ਸਿੰਘ ਧਨੌਲਾ, ਜਗਤਾਰ ਸਿੰਘ ਖਿਆਲਾ ਪ੍ਰਧਾਨ ਜ਼ਿਲ੍ਹਾ ਮਾਨਸਾ, ਮੁਕੰਦ ਸਿੰਘ ਟੱਲੇਵਾਲ, ਵਤਨਪ੍ਰੀਤ ਸਿੰਘ ਟੱਲੇਵਾਲ, ਜਗਤਾਰ ਸਿੰਘ ਟੱਲੇਵਾਲ, ਨਰਿੰਦਰ ਨੀਟਾ ਟੱਲੇਵਾਲ, ਹਰਜਿੰਦਰ ਸਿੰਘ ਟੱਲੇਵਾਲ ਅਤੇ ਹੋਰ ਆਗੂ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ |