ਬਰਨਾਲਾ, 3 ਦਸੰਬਰ (ਅਸ਼ੋਕ ਭਾਰਤੀ)-ਜੀ.ਜੀ.ਐੱਸ. ਵਰਲਡ ਸਕੂਲ ਬਰਨਾਲਾ ਦੀ ਹੋਣਹਾਰ ਅਧਿਆਪਕਾ ਇਤਿਕਾ ਗੋਇਲ ਨੂੰ ਇਸ ਸਾਲ ਦੇ ਪ੍ਰਸਿੱਧ ਫੈਪ ਵਲੋਂ ਨੈਸ਼ਨਲ ਬੈਸਟ ਟੀਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਅਧਿਆਪਕਾ ਇਤਿਕਾ ਗੋਇਲ ਨੇ ਆਪਣੀ ਬਿਹਤਰੀਨ ਸਿਖਲਾਈ ਕਾਬਲੀਅਤ, ਵਿਲੱਖਣ ਤਰੀਕੇ ਨਾਲ ਪੜ੍ਹਾਉਣ ਦੇ ਢੰਗ, ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਪ੍ਰਤੀ ਸਮਰਪਣ ਅਤੇ ਸਕੂਲ ਪ੍ਰਤੀ ਨਿਸ਼ਠਾ ਦੇ ਆਧਾਰ 'ਤੇ ਇਹ ਵੱਡੀ ਉਪਲਬਧੀ ਪ੍ਰਾਪਤ ਕੀਤੀ ਹੈ | ਉਨ੍ਹਾਂ ਦੀ ਸਕਾਰਾਤਮਿਕ ਸੋਚ, ਮਿਹਨਤ ਤੇ ਬੱਚਿਆਂ ਨਾਲ ਪਿਆਰ ਉਨ੍ਹਾਂ ਨੂੰ ਇਕ ਪ੍ਰੇਰਣਾਦਾਇਕ ਅਤੇ ਆਦਰਸ਼ ਅਧਿਆਪਕਾ ਬਣਾਉਂਦਾ ਹੈ | ਇਸ ਸ਼ਾਨਦਾਰ ਪ੍ਰਾਪਤੀ 'ਤੇ ਸੰਸਥਾ ਦੇ ਡਾਇਰੈਕਟਰ ਸ: ਲਵਿੰਦਰ ਸਿੰਘ ਚਹਿਲ ਨੇ ਅਧਿਆਪਕਾ ਇਤਿਕਾ ਗੋਇਲ ਨੂੰ ਇਹ ਐਵਾਰਡ ਹਾਸਲ ਕਰਨ 'ਤੇ ਵਧਾਈ ਦਿੱਤੀ ਤੇ ਕਿਹਾ ਕਿ ਇਸ ਸਫਲਤਾ 'ਤੇ ਬਹੁਤ ਮਾਣ ਮਹਿਸੂਸ ਕਰਦੇ ਹਾਂ ਅਤੇ ਉਨ੍ਹਾਂ ਦੇ ਚਮਕਦੇ ਭਵਿੱਖ ਦੀ ਕਾਮਨਾ ਕਰਦੇ ਹਾਂ | ਸਕੂਲ ਪਹੁੰਚਣ 'ਤੇ ਅਧਿਆਪਕ ਇਤਿਕਾ ਗੋਇਲ ਦਾ ਸਟਾਫ਼ ਵਲੋਂ ਸਵਾਗਤ ਕੀਤਾ ਗਿਆ |