ਸ਼ਹਿਣਾ, 3 ਦਸੰਬਰ (ਸੁਰੇਸ਼ ਗੋਗੀ)-ਪਿੰਡ ਭਗਤਪੁਰਾ ਜ਼ੋਨ ਤੋਂ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਆਪਣੇ ਨੇੜਲੇ ਸਾਥੀ ਲਵਦੀਪ ਸਿੰਘ ਭਗਤਪੁਰਾ ਨੂੰ ਬਲਾਕ ਸੰਮਤੀ ਲਈ ਉਮੀਦਵਾਰ ਐਲਾਨ ਦਿੱਤਾ | ਪਿੰਡ ਭਗਤਪੁਰਾ ਵਿਖੇ ਪਾਰਟੀ ਵਰਕਰਾਂ ਅਤੇ ਜ਼ੋਨ ਵਿਚ ਪੈਂਦੇ ਬਾਕੀ ਪਿੰਡਾਂ: ਦੀਆਂ ਪੰਚਾਇਤਾਂ ਦੇ ਰੱਖੇ ਗਏ ਇਕੱਠ ਦੌਰਾਨ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਵਦੀਪ ਸਿੰਘ ਭਗਤਪੁਰਾ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰ ਹਨ | ਉਨ੍ਹਾਂ ਕਿਹਾ ਕਿ ਲਵਦੀਪ ਸਿੰਘ ਦੇ ਜਿੱਤ ਜਾਣ ਉਪਰੰਤ ਪਾਰਟੀ ਇਸ ਨੂੰ ਹੋਰ ਪਦ ਵੀ ਦੇਵੇਗੀ, ਤਾਂ ਜੋ ਆਪਣੇ ਹਲਕੇ ਦੇ ਪਿੰਡਾਂ ਦਾ ਵਿਕਾਸ ਕਰਨ ਲਈ ਲਵਦੀਪ ਸਿੰਘ ਹੋਰ ਜ਼ੰੁਮੇਵਾਰੀ ਨਿਭਾ ਸਕਣ | ਇਸ ਮੌਕੇ ਅੰਮਿ੍ਤ ਢਿੱਲਵਾਂ ਚੇਅਰਮੈਨ, ਸਰਪੰਚ ਸਤਨਾਮ ਸਿੰਘ ਬੁਰਜ, ਸਰਪੰਚ ਕੁਲਵੰਤ ਰਾਮ, ਹਰਮੇਲ ਸਿੰਘ ਭਗਤਪੁਰਾ, ਗੁਰਮੇਲ ਸਿੰਘ ਪ੍ਰਧਾਨ, ਸ਼ਲਿੰਦਰ ਸਿੰਘ ਬਗੀ, ਗੁਰਦੀਪ ਸਿੰਘ ਠੇਕੇਦਾਰ, ਕੁਲਦੀਪ ਸਿੰਘ ਕਾਲਾ, ਲਵੀ ਭਗਤਪੁਰਾ, ਮੱਖਣ ਸਿੰਘ ਸਾਬਕਾ ਪੰਚ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਬੰਧਿਤ ਪਿੰਡਾਂ ਦੇ ਪੰਚਾਇਤੀ ਨੁਮਾਇੰਦੇ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਿਤ ਵਰਕਰ ਹਾਜ਼ਰ ਸਨ |