15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮਹਿਲ ਕਲਾਂ ਸੋਢੇ ਵਿਖੇ ਸਰਪੰਚ ਸਰਬਜੀਤ ਸਿੰਘ ਸ਼ੰਭੂ ਵਲੋਂ ਪਾਈਪ ਲਾਈਨ ਦਾ ਉਦਘਾਟਨ <br/>

ਮਹਿਲ ਕਲਾਂ ਸੋਢੇ ਵਿਖੇ ਪਾਈਪ ਲਾਈਨ ਦਾ ਉਦਘਾਟਨ ਕਰਨ ਸਮੇਂ ਸਰਪੰਚ ਸਰਬਜੀਤ ਸਿੰਘ ਸ਼ੰਭੂ ਤੇ ਸਾਥੀਆਂ ਦਾ ਸਨਮਾਨ ਕਰਨ ਸਮੇਂ ਵਾਰਡ ਵਾਸੀ | ਤਸਵੀਰ : ਅਵਤਾਰ ਸਿੰਘ ਅਣਖੀ <br/> 23-11-2025
ਮਹਿਲ ਕਲਾਂ, 22 ਨਵੰਬਰ (ਅਵਤਾਰ ਸਿੰਘ ਅਣਖੀ)-ਮਹਿਲ ਸੋਢੇ ਵਿਖੇ ਸਰਪੰਚ ਸਰਬਜੀਤ ਸਿੰਘ ਸ਼ੰਭੂ ਵਲੋਂ ਮੁਹਤਬਰਾਂ ਦੀ ਹਾਜ਼ਰੀ 'ਚ ਵਾਰਡ ਨੰਬਰ 8 ਵਿਖੇ ਗੰਦੇ ਪਾਣੀ ਦੇ ਨਿਕਾਸ ਲਈ ਪਾਈਪ ਲਾਈਨ ਉਦਘਾਟਨ ਕੀਤਾ ਗਿਆ | ਇਸ ਮੌਕੇ ਸਰਪੰਚ ਸਰਬਜੀਤ ਸਿੰਘ ਸ਼ੰਭੂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਗੰਦੇ ਪਾਣੀ ਦੇ ਨਿਕਾਸ ਲਈ ਪਾਈਪ ਲਾਈਨ ਵਾਸਤੇ 6 ਲੱਖ ਰੁਪਏ ਗਰਾਂਟ ਜਾਰੀ ਕੀਤੀ | ਉਨ੍ਹਾਂ ਕਿਹਾ ਕਿ ਲੰਬੇ ਸਮੇਂ ਲਟਕਦੀ ਆ ਰਹੀ ਇਸ ਸਮੱਸਿਆ ਨਾਲ ਵਾਰਡ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਉਸ ਮੁਸ਼ਕਿਲ ਨੂੰ ਹੱਲ ਕਰਨ ਲਈ ਵਾਰਡ ਨੰਬਰ 8 ਤੋਂ ਕਲਾਲ ਮਾਜਰਾ ਰੋਡ 'ਤੇ ਢੱਕੀ ਵਾਲੇ ਛੱਪੜ ਤੱਕ ਪਾਈਪ ਲਾਈਨ ਪਾਈ ਗਈ ਹੈ | ਜਿਸ ਨਾਲ ਵਾਰਡ ਵਾਸੀਆਂ ਨੂੰ ਭਾਰੀ ਰਾਹਤ ਮਿਲੇਗੀ | ਇਸ ਮੌਕੇ ਵਾਰਡ ਵਾਸੀਆਂ ਵਲੋਂ ਸਰਪੰਚ ਸਰਬਜੀਤ ਸਿੰਘ ਸ਼ੰਭੂ, ਪੰਚਾਇਤ ਮੈਂਬਰਾਂ ਨੂੰ ਸਨਮਾਨਿਤ ਕਰਦਿਆਂ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਅਰਸ਼ਦੀਪ ਸਿੰਘ ਬਿੱਟੂ, ਅਰੁਣ ਕੁਮਾਰ ਅੱਪੂ ਬਾਂਸਲ, ਗੋਬਿੰਦਰ ਸਿੰਘ ਸਿੱਧੂ ਯੂ.ਐੱਸ.ਏ, ਮਾ: ਸੋਹਣ ਸਿੰਘ, ਬ੍ਰਹਮ ਕਿਸ਼ੋਰ ਦੱਤ, ਕੁਲਦੀਪ ਸਿੰਘ ਮਾਣਕ, ਲਵਪ੍ਰੀਤ ਸਿੰਘ ਨਿਹਲੂਵਾਲ, ਹਰਕੀਰਤ ਸਿੰਘ ਮਹਿਲ ਖ਼ੁਰਦ, ਬਿੱਕਰ ਸਿੰਘ, ਸੁੱਖਾ ਸਿੰਘ, ਗੁਰਪ੍ਰੀਤ ਸਿੰਘ ਗੋਰਾ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਚਮਕੌਰ ਸਿੰਘ, ਹਾਕਮ ਸਿੰਘ, ਰਾਜਦੀਪ ਸਿੰਘ, ਹਰਮੇਲ ਸਿੰਘ, ਜਸਮੇਲ ਸਿੰਘ, ਯਾਦਵਿੰਦਰ ਸਿੰਘ, ਚੰਦ ਸਿੰਘ, ਬਲਵਿੰਦਰ ਸਿੰਘ ਰਾਜਾ, ਗੁਰਜੰਟ ਸਿੰਘ, ਸੁਖਵੰਤ ਸਿੰਘ, ਜਗਸੀਰ ਸਿੰਘ ਸ਼ੀਰਾ, ਸੁਰਿੰਦਰਪਾਲ ਕੌਰ ਪੰਚ, ਕੁਲਦੀਪ ਕੌਰ ਪੰਚ, ਕੁਲਵਿੰਦਰ ਕੌਰ ਪੰਚ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਦਰ ਟੀਚਰ ਸਕੂਲ ਵਿਖੇ ਐੱਮ.ਯੂ.ਐੱਨ. ਮੌਕ ਸੈਸ਼ਨ ਕਰਵਾਇਆ <br/> ਅਗਲੀ ਖ਼ਬਰ ਪਿੰਡ ਪੰਡੋਰੀ ਵਿਖੇ ਸਟੇਟ ਪੱਧਰੀ ਖੇਡਾਂ ਲਈ ਚੁਣੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।