15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪਿੰਡ ਪੰਡੋਰੀ ਵਿਖੇ ਸਟੇਟ ਪੱਧਰੀ ਖੇਡਾਂ ਲਈ ਚੁਣੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ <br/>

ਸਟੇਟ ਪੱਧਰੀ ਖੇਡਾਂ ਲਈ ਚੁਣੇ ਖਿਡਾਰੀਆਂ ਹੈਰੀਜੋਤ ਸਿੰਘ, ਸੁਖਪ੍ਰੀਤ ਦਿਹੜ ਨੂੰ ਸਨਮਾਨਿਤ ਕਰਨ ਸਮੇਂ ਸਟਾਫ਼ ਮੈਂਬਰ, ਗ੍ਰਾਮ ਪੰਚਾਇਤ ਤੇ ਮੈਨੇਜਮੈਂਟ | ਤਸਵੀਰ : ਅਵਤਾਰ ਸਿੰਘ ਅਣਖੀ <br/> 23-11-2025
ਮਹਿਲ ਕਲਾਂ, 22 ਨਵੰਬਰ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਪੱਧਰ 'ਤੇ ਹੋਈਆਂ ਪ੍ਰਾਇਮਰੀ ਵਰਗ ਦੀਆਂ ਖੇਡਾਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਪੰਡੋਰੀ (ਬਰਨਾਲਾ) ਦੇ ਦੋ ਹੋਣਹਾਰ ਵਿਦਿਆਰਥੀਆਂ ਹੈਰੀਜੋਤ ਸਿੰਘ ਨੇ 400 ਮੀਟਰ ਦੌੜਾਂ ਅਤੇ ਸੁਖਪ੍ਰੀਤ ਸਿੰਘ ਦਿਹੜ ਵਲੋਂ ਲੰਬੀ ਛਾਲ ਅਤੇ ਰਿਲੇਅ ਦੌੜ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਸਟੇਟ ਪੱਧਰੀ ਖੇਡਾਂ ਲਈ ਕੁਆਲੀਫ਼ਾਈ ਕੀਤਾ ਗਿਆ | ਜਾਣਕਾਰੀ ਅਨੁਸਾਰ ਹੁਣ ਇਹ ਦੋਵੇਂ ਖਿਡਾਰੀ ਅਗਲੇ ਮਹੀਨੇ ਹੋਣ ਜਾ ਰਹੀਆਂ 69ਵੀਂਆਂ ਸਟੇਟ ਪੱਧਰੀ ਖੇਡਾਂ 'ਚ ਜ਼ਿਲ੍ਹਾ ਬਰਨਾਲਾ ਦੀ ਅਗਵਾਈ ਕਰਨਗੇ | ਇਸ ਮੌਕੇ ਸਮੂਹ ਸਕੂਲ ਸਟਾਫ਼ ਵਲੋਂ ਜੇਤੂ ਖਿਡਾਰੀਆਂ ਦੀ ਇੱਕ-ਇੱਕ ਕਿੱਲੋ ਦੇਸੀ ਘਿਉ ਅਤੇ ਇੱਕ ਇੱਕ ਕਿੱਲੋ ਬਦਾਮਾਂ ਨਾਲ ਹੌਸਲਾ ਅਫ਼ਜਾਈ ਕੀਤੀ ਗਈ | ਕੈਪਟਨ ਜਤਿੰਦਰਪਾਲ ਸਿੰਘ ਸਰਪੰਚ ਪੰਡੋਰੀ, ਸਮੂਹ ਗ੍ਰਾਮ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਵਲੋਂ ਨਗਦ ਰਾਸ਼ੀ ਦੇ ਕੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ, ਤਾਂ ਜੋ ਖਿਡਾਰੀ ਸਟੇਟ ਪੱਧਰੀ ਖੇਡਾਂ 'ਚ ਹੋਰ ਵੀ ਵਧੀਆ ਪ੍ਰਦਰਸ਼ਨ ਕਰ ਕੇ ਸਕੂਲ, ਮਾਤਾ ਪਿਤਾ ਦਾ ਨਾਂਅ ਰੌਸ਼ਨ ਕਰਨ | ਇਸ ਮੌਕੇ ਚੇਅਰਮੈਨ ਗੁਰਸੇਵਕ ਸਿੰਘ, ਮੁੱਖ ਅਧਿਆਪਕ ਸੁਰਜੀਤ ਸਿੰਘ, ਦਰਸ਼ਨ ਸਿੰਘ ਫ਼ੌਜੀ, ਸਪਿੰਦਰ ਸਿੰਘ ਫ਼ੌਜੀ, ਮਮਤਾ ਰਾਣੀ, ਗਗਨਦੀਪ ਕੌਰ, ਗੁਰਪਾਲ ਸਿੰਘ, ਕੁਲਦੀਪ ਸਿੰਘ, ਨਿਰਭੈ ਸਿੰਘ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ |

ਪਿਛਲੀ ਖ਼ਬਰ ਮਹਿਲ ਕਲਾਂ ਸੋਢੇ ਵਿਖੇ ਸਰਪੰਚ ਸਰਬਜੀਤ ਸਿੰਘ ਸ਼ੰਭੂ ਵਲੋਂ ਪਾਈਪ ਲਾਈਨ ਦਾ ਉਦਘਾਟਨ <br/> ਅਗਲੀ ਖ਼ਬਰ ਅਕਾਲ ਅਕੈਡਮੀ ਮਹਿਲ ਕਲਾਂ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।