13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਵਿਅਕਤੀ ਦੀ ਵੀਡੀਓ ਬਣਾ ਕੇ ਬਲੈਕ ਮੇਲ ਕਰਨ ਵਾਲੇ 4 ਖ਼ਿਲਾਫ਼ ਮਾਮਲਾ ਦਰਜ, ਤਿੰਨ ਗਿ੍ਫ਼ਤਾਰ <br/>

ਲੋਕਾਂ ਨੂੰ ਬਲੈਕ ਮੇਲ ਕਰ ਕੇ ਪੈਸੇ ਹੜੱਪਣ ਵਾਲੇ ਗਰੋਹ ਦੇ ਮੈਂਬਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸਤਵੀਰ ਸਿੰਘ ਅਤੇ ਹੋਰ | ਤਸਵੀਰ : ਰਿੰਪੀ ਸਟੂਡੀਓ <br/> 23-11-2025
ਬਰਨਾਲਾ, 22 ਨਵੰਬਰ (ਰਾਜ ਪਨੇਸਰ)-ਸਥਾਨਕ ਪੱਤੀ ਰੋਡ 'ਤੇ ਇਕ ਘਰ 'ਚ ਵਿਅਕਤੀ ਨੂੰ ਬੁਲਾ ਕੇ ਉਸ ਦੀਆਂ ਆਪੱਤੀਜਨਕ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ ਗਰੋਹ ਦੇ 4 ਮੈਂਬਰਾਂ ਖ਼ਿਲਾਫ਼ ਥਾਣਾ ਸਿਟੀ-2 ਵਿਖੇ ਮਾਮਲਾ ਦਰਜ ਕਰ ਕੇ ਤਿੰਨ ਨੰੂ ਗਿ੍ਫ਼ਤਾਰ ਕਰ ਲਿਆ ਗਿਆ ਹੈ | ਪ੍ਰੈੱਸ ਕਾਨਫ਼ਰੰਸ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਸਤਵੀਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਕਿ ਕੁੱਝ ਵਿਅਕਤੀਆਂ ਨੇ ਇਕ ਗਰੋਹ ਬਣਾਇਆ ਹੋਇਆ ਹੈ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਆਪਣੇ ਝਾਂਸੇ ਵਿਚ ਫਸਾ ਕੇ ਬਲੈਕਮੇਲ ਕਰਦੇ ਹਨ ਤਾਂ ਮੁੱਦਈ ਸੰਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਅਕਲੀਆ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਉਸ ਦੇ ਪਿਤਾ ਗੁਰਜੰਟ ਸਿੰਘ ਕੰਮਕਾਰ ਲਈ ਬਰਨਾਲਾ ਆਏ ਹੋਏ ਸਨ ਤਾਂ ਮੁੱਦਈ ਦੀ ਭੂਆ ਦੇ ਲੜਕੇ ਕਰਨੈਲ ਸਿੰਘ ਨੂੰ ਫ਼ੋਨ ਆਇਆ ਜਿਸ 'ਤੇ ਰਾਜਵੀਰ ਕੌਰ ਤੇ ਭੋਲਾ ਸਿੰਘ ਗੱਲਾਂ ਕਰ ਰਹੇ ਹਨ ਕਿ ਉਸ ਦਾ ਮਾਮਾ ਗੁਰਜੰਟ ਸਿੰਘ ਸਾਡੇ ਕਬਜੇ ਵਿਚ ਹੈ, ਤੁਸੀਂ 50 ਹਜ਼ਾਰ ਰੁਪਏ ਲੈ ਕੇ ਆਓ, ਨਹੀਂ ਤਾਂ ਅਸੀਂ ਇਸ ਦੀ ਬਦਨਾਮੀ ਕਰਾਂਗੇ | ਜਿਸ 'ਤੇ ਕਰਨੈਲ ਸਿੰਘ ਨੇ ਮੁੱਦਈ ਨਾਲ ਇਹ ਗੱਲ ਸਾਂਝੀ ਕੀਤੀ | ਸਾਨੂੰ ਗਰਚਾ ਰੋਡ 'ਤੇ ਪੈਸੇ ਦੇਣ ਦੀ ਜਗ੍ਹਾ ਤੇ ਸਮਾਂ ਮੁਕੱਰਰ ਕੀਤਾ ਤਾਂ ਅਸੀਂ ਦੱਸੀ ਜਗ੍ਹਾ 'ਤੇ ਪਹੁੰਚ ਗਏ | ਜਿੱਥੇ ਦੋ ਅÏਰਤਾਂ ਤੇ ਦੋ ਵਿਅਕਤੀ ਮੌਜੂਦ ਸਨ | ਜਿਨ੍ਹਾਂ ਦਾ ਨਾਂਅ ਭੋਲਾ ਸਿੰਘ ਕਾਲਾ ਪੁੱਤਰ ਅਮਰ ਸਿੰਘ ਵਾਸੀ ਦੁਗਾਲ, ਹਰਸਿਮਰਨਪ੍ਰੀਤ ਸਿੰਘ ਹੈਰੀ ਪੁੱਤਰ ਬਲਵੀਰ ਸਿੰਘ ਵਾਸੀ ਗਲੀ ਨੰ: 2 ਖੁੱਡੀ ਰੋਡ ਬਰਨਾਲਾ, ਸੁਖਵਿੰਦਰ ਕੌਰ ਪਤਨੀ ਬਲਵੀਰ ਸਿੰਘ ਗਲੀ ਨੰ: 2 ਖੁੱਡੀ ਰੋਡ ਬਰਨਾਲਾ, ਰਾਜਵੀਰ ਕੌਰ ਪਤਨੀ ਸੁਖਚੈਨ ਸਿੰਘ ਵਾਸੀ ਲਾਡਬੰਨਜਾਰਾ ਖੜੇ ਸਨ ਜਿਨ੍ਹਾਂ ਨੇ 50 ਹਜ਼ਾਰ ਰੁਪਏ ਮੰਗੇ ਤਾਂ ਅਸੀਂ ਕਿਹਾ ਕਿ ਪਹਿਲਾਂ ਮੇਰੇ ਪਿਤਾ ਨੂੰ ਦਿਖਾਓ ਤਾਂ ਉਹ ਕਹਿਣ ਲੱਗੇ ਅਸੀਂ ਤੇਰੇ ਪਿਤਾ ਨੂੰ ਕਾਫ਼ੀ ਦੂਰ ਰੱਖਿਆ ਹੋਇਆ ਹੈ ਤੇ ਉਹ ਪੈਸੇ ਲੈ ਕੇ ਚਲੇ ਗਏ | ਜਿਸ ਦੀ ਲਿਖਤੀ ਸ਼ਿਕਾਇਤ ਅਸੀਂ ਥਾਣਾ ਸਿਟੀ-2 ਵਿਚ ਦਿੱਤੀ ਤਾਂ ਪੁਲਿਸ ਵਲੋਂ ਐੱਸ.ਐਚ.ਓ. ਚਰਨਜੀਤ ਸਿੰਘ ਦੀ ਅਗਵਾਈ ਵਿਚ ਇਕ ਵੱਖਰੀ ਟੀਮ ਬਣਾਈ ਗਈ | ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਭੋਲਾ ਸਿੰਘ, ਹਰਸਿਮਰਨਪ੍ਰੀਤ ਸਿੰਘ ਤੇ ਰਾਜਵੀਰ ਕੌਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਦਕਿ ਸੁਖਵਿੰਦਰ ਕੌਰ ਉਰਫ਼ ਸੁੱਖੀ ਫ਼ਰਾਰ ਹੈ | ਪੁਲਿਸ ਵਲੋਂ ਚਾਰੋ ਜਾਣਿਆਂ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਐੱਸ.ਬੀ.ਐੱਸ. ਸਕੂਲ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਓਟ ਕਲੀਨਿਕਾਂ 'ਚੋਂ ਨਸ਼ਾ ਛਡਾਊ ਗੋਲੀਆਂ ਪ੍ਰਾਪਤ ਕਰ ਕੇ ਅੱਗੇ ਵੇਚਣ ਲੱਗੇ ਬਹੁਤੇ ਕਾਰਡ ਧਾਰਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।